ਪੰਜਾਬ ‘ਚ ਨਵੇਂ ਜਨਰਲ ਐਲਾਨੇ ਆਮ ਆਦਮੀ ਪਾਰਟੀ ਨੇ !

Uncategorized

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਪੰਜਾਬ ਲਗਾਤਾਰ ਅਹੁਦੇਦਾਰ ਨਿਯੁਕਤ ਕਰ ਰਹੀ ਹੈ। ਇਸੇ ਕੜੀ ਤਹਿਤ 4 ਸੂਬਾ ਮੀਤ ਪ੍ਰਧਾਨ, ਦੋ ਜਨਰਲ ਸਕੱਤਰ, ਇੱਕ ਸੰਯੁਕਤ ਸਕੱਤਰ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲਾਂ ਉਤੇ ਆਧਾਰਤ ਕਾਨੂੰਨੀ ਪੈਨਲ ਕਾਇਮ ਕੀਤਾ ਹੈ। ਸੀਨੀਅਰ ਐਡਵੋਕੇਟ ਗੁਰਿੰਦਰ ਸਿੰਘ ਪੂਨੀਆ ਇਸ ਪੈਨਲ ਦੇ ਸਰਪ੍ਰਸਤ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਮਹਿਲਾ ਵਿੰਗ ਵਿਚ 5 ਸੂਬਾ ਮੀਤ ਪ੍ਰਧਾਨ, 15 ਜ਼ਿਲ੍ਹਾ ਪ੍ਰਧਾਨ, ਐਸ.ਸੀ. ਵਿੰਗ, ਮੀਡੀਆ ਤੇ ਸੋਸ਼ਲ ਮੀਡੀਆ ਟੀਮ ਦੇ ਅਹੁਦੇਦਾਰ ਵੀ ਐਲਾਨੇ ਗਏ ਹਨ।

ਕੋਰ ਕਮੇਟੀ ਪੰਜਾਬ ਵੱਲੋਂ ਪ੍ਰਵਾਨ ਕੀਤੀ ਅਹੁਦੇਦਾਰਾਂ ਦੀ ਸੂਚੀ ਵਿਚ ਸੂਬਾ ਉਪ ਪ੍ਰਧਾਨ ਹਰਮੇਸ਼ ਪਾਠਕ, ਡਾ. ਸੰਜੀਵ ਸ਼ਰਮਾ, ਸੰਦੀਪ ਸੈਣੀ, ਗਗਨਦੀਪ ਸਿੰਘ ਘੱਗਾ, ਸੂਬਾ ਜਨਰਲ ਸਕੱਤਰ ਗੁਰਿੰਦਰਜੀਤ ਸਿੰਘ ਕੁੱਕੂ, ਕੀਰਤੀ ਸਿੰਗਲਾ, ਡਾ. ਸ਼ੀਸ਼ਪਾਲ ਆਨੰਦ, ਪਰਮਿੰਦਰ ਸਿੰਘ ਪੰਨੂ ਕਾਤਰੋਂ, ਡਾ. ਜਸਵੀਰ ਸਿੰਘ ਪਰਮਾਰ ਤੇ ਸੂਬਾ ਸੰਯੁਕਤ ਸਕੱਤਰ ਸਤਵਿੰਦਰ ਸਿੰਘ ਦੇ ਨਾਮ ਸ਼ਾਮਲ ਹਨ। ਕਾਨੂੰਨੀ ਸੈੱਲ ਪੰਜਾਬ ਦੇ ਪ੍ਰਧਾਨ ਜਸਤੇਜ ਸਿੰਘ ਅਰੋੜਾ ਰਾਹੀਂ ਗਠਿਤ ਹਾਈ ਕੋਰਟ ਪੈਨਲ ਦੇ ਮੈਂਬਰਾਂ ਵਿਚ ਗੁਰਬੀਰ ਸਿੰਘ ਪੰਨੂ, ਗੋਪਾਲ ਸਿੰਘ ਨਿਹਾਲ, ਵਿਵੇਕ ਸ਼ਰਮਾ, ਮਨਿੰਦਰ ਸਿੰਘ, ਸਤਬੀਰ ਸਿੰਘ, ਸੁਸ਼ੀਲ ਕੁਮਾਰ, ਅਮਨਦੀਪ ਬਿੰਦਰਾ ਅਤੇ ਸਟੇਟ ਟੀਮ (ਲੀਗਲ ਵਿੰਗ) ਵਿੱਚ ਸੰਯੁਕਤ ਸਕੱਤਰ ਗਗਨਦੀਪ ਕੌਰ ਦਾ ਨਾਮ ਸ਼ਾਮਲ ਹੈ।

ਮਹਿਲਾ ਵਿੰਗ ਦੀ ਇੰਚਾਰਜ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਤੇ ਸਹਿ ਪ੍ਰਧਾਨ ਜੀਵਨਜੋਤ ਕੌਰ ਰਾਹੀਂ ਬਲਵਿੰਦਰ ਕੌਰ ਧਨੌੜਾ, ਸੁਖਵਿੰਦਰ ਕੌਰ ਗਹਿਲੋਟ, ਹਰਜਿੰਦਰ ਕੌਰ ਪਟਿਆਲਾ, ਸੀਮਾ ਸੋਢੀ ਤੇ ਕਰਮਜੀਤ ਕੌਰ ਨੂੰ ਸੂਬਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨਾਂ ਵਿਚ ਦੋਆਬਾ ਦੇ ਕਪੂਰਥਲਾ ਤੋਂ ਕੰਵਲਜੀਤ ਕੌਰ ਮਹਿਰਵਾਲਾ, ਨਵਾਂ ਸ਼ਹਿਰ ਤੋਂ ਰਾਜਦੀਪ ਸ਼ਰਮਾ, ਮਾਝਾ ਦੇ ਅੰਮ੍ਰਿਤਸਰ (ਰੂਰਲ) ਤੋਂ ਰਾਜਬੀਰ ਕੌਰ ਅਜਨਾਲਾ, ਗੁਰਦਾਸਪੁਰ ਤੋਂ ਸਤਿੰਦਰ ਕੌਰ ਨਿੱਕੀ, ਮਾਲਵਾ-1 ਦੇ ਫ਼ਿਰੋਜ਼ਪੁਰ ਤੋਂ ਤ੍ਰਿਪਤ ਕਾਲੀਆ, ਫਾਜ਼ਿਲਕਾ ਤੋਂ ਪ੍ਰਿੰਸੀਪਲ ਸਤਿੰਦਰ ਕੌਰ, ਮੁਕਤਸਰ ਤੋਂ ਬਲਜਿੰਦਰ ਕੌਰ, ਮਾਨਸਾ ਤੋਂ ਪਰਮਿੰਦਰ ਕੌਰ ਸਮਾਘ, ਮਾਲਵਾ-2 ਦੇ ਫ਼ਤਿਹਗੜ੍ਹ ਸਾਹਿਬ ਤੋਂ ਗੀਤਾ ਕੁਮਾਰੀ, ਮੋਗਾ ਤੋਂ ਸੋਨੀਆ ਧੰਡ, ਫ਼ਰੀਦਕੋਟ ਤੋਂ ਅਜੀਤਪਾਲ ਕੌਰ, ਲੁਧਿਆਣਾ (ਕਾਰਪੋਰੇਸ਼ਨ) ਜਗਰੂਪ ਕੌਰ, ਮਾਲਵਾ-3 ਦੇ ਰੂਪਨਗਰ ਤੋਂ ਦਲਜੀਤ ਕੌਰ, ਪਟਿਆਲਾ (ਕਾਰਪੋਰੇਸ਼ਨ) ਤੋਂ ਵੀਰਪਾਲ ਕੌਰ ਤੇ ਸਤਵੰਤ ਕੌਰ ਨੂੰ ਐਸਏਐਸ ਨਗਰ ਮੁਹਾਲੀ ਦੀ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਐਸਸੀ ਵਿੰਗ ਦੇ ਸੂਬਾ ਪ੍ਰਧਾਨ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਸਹਿ ਪ੍ਰਧਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਰਾਹੀਂ ਐਸ.ਸੀ. ਵਿੰਗ ਪੰਜਾਬ ਸਟੇਟ ਟੀਮ ਵਿਚ ਅਬਜ਼ਰਵਰ ਗੁਰਦੇਵ ਸਿੰਘ (ਦੇਵ ਮਾਨ), ਸਕੱਤਰ ਬਲਜਿੰਦਰ ਸਿੰਘ ਝੂੰਦਾ, ਸੀਨੀਅਰ ਉਪ ਪ੍ਰਧਾਨ ਸੰਤੋਖ ਸਿੰਘ ਸਲਾਣਾ, ਉਪ ਪ੍ਰਧਾਨ ਹਰਭਜਨ ਸਿੰਘ ਈਟੀਓ, ਦਲਬੀਰ ਸਿੰਘ ਟੌਂਗ, ਡਾ. ਚਰਨਜੀਤ ਸਿੰਘ ਚੰਨੀ, ਪਿਆਰਾ ਸਿੰਘ ਬੱਧਨੀ ਕਲਾਂ, ਮਾਸਟਰ ਜਗਸੀਰ ਸਿੰਘ, ਮੈਨੇਜਰ ਸੁਰਿੰਦਰ ਸਿੰਘ ਅਤੇ ਪਰਮਜੀਤ ਸਿੰਘ ਪਿੰਕੀ, ਜਨਰਲ ਸਕੱਤਰ ਡਾ. ਅਜੈ ਕੁਮਾਰ, ਐਡਵੋਕੇਟ ਰਜਨੀਸ਼ ਕੁਮਾਰ ਦਹੀਆ, ਮਾਸਟਰ ਹਰੀ ਸਿੰਘ, ਹਰਵਿੰਦਰ ਸਿੰਘ, ਸੰਯੁਕਤ ਸਕੱਤਰ ਰਣਧੀਰ ਸਿੰਘ, ਦਲਬੀਰ ਸਿੰਘ ਤੇ ਹੋਰ ਨਾਂ ਸ਼ਾਮਲ ਹਨ।

1 thought on “ਪੰਜਾਬ ‘ਚ ਨਵੇਂ ਜਨਰਲ ਐਲਾਨੇ ਆਮ ਆਦਮੀ ਪਾਰਟੀ ਨੇ !

Leave a Reply

Your email address will not be published. Required fields are marked *