ਧੋਨੀ ਦੀ ਵਾਪਸੀ ਹੋਵੇਗੀ ਵੇਲਿੰਗਟਨ ‘ਚ !

Sports

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ 5ਵਾਂ ਅਤੇ ਆਖਰੀ ਮੁਕਾਬਲਾ ਕਲ ਵੇਲਿੰਗਟਨ ਦੇ ਵੇਸਟਪੈਕ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਪਹਿਲੇ 3 ਮੈਚ ਵਿਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਟੀਮ ਨੂੰ ਚੌਥੇ ਵਨ ਡੇ ਵਿਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ‘ਚ ਹੁਣ ਟੀਮ ਦੀ ਬੱਲੇਬਾਜ਼ ਕੋਚ ਸੰਜੇ ਬਾਂਗੜ ਨੇ ਅੱਜ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਮਹਿੰਦਰ ਸਿੰਘ ਧੋਨੀ ਕਲ ਦਾ ਮੈਚ ਖੇਡਣਗੇ।

ਕੋਚ ਬਾਂਗੜ ਨੇ ਇਕ ਵੈਬਸਾਈਟ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ, ”ਧੋਨੀ ਹੁਣ ਸੱਟ ਤੋਂ ਉਭਰ ਚੁੱਕੇ ਹਨ ਅਤੇ ਐਤਵਾਰ (3 ਫਰਵਰੀ) ਨੂੰ ਵੈਲਿੰਗਟਨ ਵਿਚ ਹੋਣ ਵਾਲੇ 5ਵੇਂ ਅਤੇ ਆਖਰੀ ਵਨ ਡੇ ਵਿਚ ਹਾਜ਼ਰ ਹੋਣਗੇ।” ਦਸ ਦਈਏ ਕਿ ਹੈਮਸਟ੍ਰਿੰਗ ਦੀ ਵਜ੍ਹਾ ਨਾਲ ਧੋਨੀ ਤੀਜੇ ਅਤੇ ਚੌਥੇ ਵਨ ਡੇ ਵਿਚ ਭਾਰਤ ਦੀ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਬਣ ਸਕੇ ਸੀ ਪਰ ਮੈਚ ਦੌਰਾਨ ਉਹ ਨਹੀਂ ਖੇਡੇ ਸੀ। ਉਨ੍ਹਾਂ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਤੀਜੇ ਅਤੇ ਚੌਥੇ ਵਨ ਡੇ ਵਿਚ ਬਤੌਰ ਵਿਕਟਕੀਪਰ ਬੱਲੇਬਾਜ਼ ਖਿਡਾਇਆ ਗਿਆ ਸੀ। ਹੁਣ ਬਾਂਗੜ ਨੇ ਇਹ ਸਾਫ ਕਰ ਦਿੱਤਾ ਹੈ ਕਿ ਪੰਜਵੇਂ ਵਨ ਡੇ ਲਈ ਧੋਨੀ ਪਲੇਇੰਗਲ ਇਲੈਵਨ ਦਾ ਹਿੱਸਾ ਹੋਣਗੇ।
ਦੂਜੇ ਵਨ ਡੇ ਵਿਚ ਮਹਿੰਦਰ ਸਿੰਘ ਧੋਨੀ ਨੇ 33 ਗੇਂਦਾਂ ਵਿਚ 48 ਦੌੜੰ ਦੀ ਪਾਰੀ ਖੇਡੀ ਸੀ। ਭਾਰਤ ਹਾਲਾਂਕਿ, ਪਹਿਲੇ 3 ਵਨ ਡੇ ਮੈਚ ਜਿੱਤ ਕੇ ਸੀਰੀਜ਼ ‘ਤੇ ਪਹਿਲਾਂ ਹੀ ਕਬਜਾ ਕਰ ਚੁੱਕਾ ਹੈ। ਰੈਗੁਲਰ ਕਪਤਾਨ ਵਿਰਾਟ ਕੋਹਲੀ ਦੀ ਗੈਰ ਹਾਜ਼ਰੀ ਵਿਚ ਰੋਹਿਤ ਸ਼ਰਮਾ ਦੇ ਮੋਢਿਆਂ ‘ਤੇ ਟੀਮ ਨੂੰ ਵਾਪਸ ਜਿੱਤ ਦੇ ਟ੍ਰੈਕ ‘ਤੇ ਲਿਆਉਣ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ।