DRDO ਸੀਨੀਅਰ ਇੰਜਨੀਅਰ ਨਿਕਲਿਆ ਆਈ .ਐਸ .ਆਈ . ਦਾ ਜਾਸੂਸ !

Uncategorized

ਅੱਜ ਦੇ ਟੈਕਨੀਕਲ ਯੁੱਗ ਵਿੱਚ ਆਈ .ਐਸ.ਆਈ ਨਾਮ ਦੀ ਸੰਸਥਾ ਵੀ ਫੇਸਬੁੱਕ ਦੇ ਜਰੀਏ ਭਾਰਤ ਦੇ ਨੌਜਵਾਨਾਂ ਅਤੇ ਸੈਨਾ ਕਰਮਚਾਰੀਆਂ ਨੂੰ ਜਾਲੀ ਪ੍ਰੋਫਾਈਲ ਬਣਾ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿੱਚ ਕਾਮਯਾਬ ਹੁੰਦੀ ਜਾ ਰਹੀ ਹੈ | ਸਾਡੇ ਦੇਸ਼ ਨੂੰ ਸੋਸ਼ਲ ਮੀਡਿਆ ਦੇ ਫਾਇਦਿਆਂ ਦੇ ਨਾਲ ਨਾਲ ਨੁਕਸਾਨ ਵੀ ਹੋ ਰਿਹਾ ਹੈ | ਪਹਿਲਾ ਤਾਂ ਪਾਕਿਸਤਾਨ ਵਿੱਚ ਕਸਾਬ ਭੇਜਦਾ ਸੀ ਪਰ ਹੁਣ ਉਹ ਸੋਸ਼ਲ ਮੀਡਿਆ ਦੇ ਦੁਬਾਰਾ ਭਾਰਤ ਦੇ ਨੌਜਵਾਨਾਂ ਅਤੇ ਸੈਨਾ ਕਰਮਚਾਰੀਆਂ ਨੂੰ ਗੁੰਮਰਾਹ ਕਰ ਰਿਹਾ ਹੈ |ਸਾਡੇ ਦੇਸ਼ ਦੇ ਨਾਮੀ ਲੋਕ ਸਾਹਮਣੇ ਆਏ ਹਨ ਇਸ ਮਾਮਲੇ ਵਿੱਚ ਹਾਲ ਹੀ DRDO ਦਾ ਇੰਜਨੀਅਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਹੜਾ ਕਿ BRAHMOS ਦੇ ਪ੍ਰੋਜੈਕਟ ਬਾਰੇ ਪਾਕਿਸਤਾਨ ਨੂੰ ਜਾਣਕਾਰੀ ਦੇ ਰਿਹਾ ਸੀ |ਇਸ ਨਾਲ ਸਾਡੇ ਦੀ ਸੁਰੱਖਿਆ ਨੂੰ ਖਤਰਾ ਹੈ ਕਿਉਂਕਿ ਇਹ ਇੰਜਨੀਅਰ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ | ਇਸ ਦਾ ਨਾਮ ਨਿਸ਼ਾਂਤ ਅਗਰਵਾਲ ਹੈ ਜੋ ਕਿ ਸੁਪਰ ਸੋਨੀਕਰੋਜ ਮਾਸੀਏਲ brahmos ਦੇ ਪ੍ਰੋਜੈਕਟ ਨਾਲ ਜੁੜਿਆ ਹੋਇਆ ਹੈ | ਇਹ ਪ੍ਰੋਜੈਕਟ ਇੰਡੀਆ ਅਤੇ ਰੂਸ ਦਾ ਇੱਕ ਸਾਂਝਾ ਪ੍ਰੋਜੈਕਟ ਹੈ |

ਦੱਸਣਯੋਗ ਹੈ ਕਿ BSF ਨਾਲ ਵੀ DRDO ਦੀ ਜਾਸੂਸੀ ਦੇ ਤਾਰ ਜੁੜੇ ਹੋਏ ਹਨ | ਇਥੇ ਸਿਰਫ ਐਨ.ਆਈ .ਟੀ ਕੁਰੂਕਸ਼ੇਤਰ ਦਾ ਲੜਕਾ ਨਿਸ਼ਾਂਤ ਹੀ ਨਹੀਂ ਜੋ ਕਿ ਪਹਿਲਾ DRDO ਦਾ ਸਿਸਟਮ ਇੰਜਨੀਅਰ ਅਤੇ ਪਾਕਿਸਤਾਨ ਦਾ ਜਾਸੂਸ ਬਣਿਆ ਸਗੋਂ ਉਸ ਤੋਂ ਪਹਿਲਾ 17 ਸਤੰਬਰ 2018 ਵਾਲੇ ਦਿਨ BSF ਦਾ ਇੱਕ ਸਿਪਾਹੀ ਵੀ ਇਸ ਜਾਲੀ ਫੇਸਬੁੱਕ ਪ੍ਰੋਫਾਈਲ ਦੇ ਝਾਂਸੇ ਵਿੱਚ ਆ ਚੁਕਿਆ ਹੈ |ਜਿਸ ਨੂੰ ਨੋਇਡਾ ਦੇ ਸੈਕਟਰ 18 ਤੋਂ ATS ਦੁਬਾਰਾ ਗ੍ਰਿਫਤਾਰ ਕੀਤਾ ਗਿਆ ਸੀ | ਉਸ ਨੇ ਵੀ ਦੇਸ਼ ਨਾਲ ਗਿਰਦਾਰੀ ਕੀਤੀ ਸੀ |2016 ਤੋਂ ਪਾਕਿਸਤਾਨ ਦੀ ਇੱਕ ਫੇਸਬੁੱਕ ਪ੍ਰੋਫਾਈਲ ਨਾਲ ਚੈਟ ਕਰ ਰਿਹਾ ਸੀ ਉਸ ਕੋਲ ਉਸ ਦੋਸਤ ਦਾ ਨੰਬਰ ਵੀ ਆਪਣੇ ਫੋਨ ਵਿੱਚ ਪਾਕਿਸਤਾਨੀ ਦੋਸਤ ਲਿਖ ਕੇ SAVE ਕੀਤਾ ਹੋਇਆ ਸੀ ਉਸਦੇ ਫੋਨ ਵਿੱਚੋ ਪਾਕਿਸਤਾਨ ਦੇ ਨੰਬਰ ਵੀ ਮਿਲੇ ਸਨ |
ਨਿਸ਼ਾਂਤ ਮਾਮਲੇ ‘ਤੇ ਪੁਲਿਸ ਕਰਮਚਾਰੀਆਂ ਵਲੋਂ ਜਾਂਚ ਚੱਲ ਹੈ ਉਸਦੇ ਕੰਪਿਊਟਰ ਵਿੱਚੋ ਕੁਝ ਅਜਿਹੀਆਂ ਫਾਈਲਾਂ ਪ੍ਰਪਾਤ ਹੋਈਆਂ ਹਨ ਜੋ ਕਿ ਉਸਦੇ ਕੰਮ ਨਾਲ ਸੰਬੰਧ ਨਹੀਂ ਸਨ ਰੱਖਦੀਆਂ ਅਤੇ ਇਹ ਸਾਰੀਆਂ ਹੀ pdf ਫਾਈਲਾਂ ਸਨ | ਪੁਲਿਸ ਅਧਿਕਾਰੀਆਂ ਅਨੁਸਾਰ ਜੇਕਰ ਇਹ ਫਾਈਲਾਂ ਪਾਕਿਸਤਾਨ ਦੇ ਹੱਥ ਲੱਗ ਜਾਂਦੀਆਂ ਤਾ ਭਾਰਤ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਸੀ | ਨਿਸ਼ਾਂਤ ਦੇ ਘਰ ਤੋਂ ਉਸ ਦਾ ਪੂਰਨ ਲੈਪਟਾਪ ਵੀ ਜ਼ਬਤ ਕਰ ਲਿਆ ਗਿਆ ਹੈ | ਨਿਸ਼ਾਂਤ ਨੂੰ ਆਈ .ਐਸ.ਆਈ ਦੁਬਾਰਾ ਅਮਰੀਕਾ ਵਿੱਚ ਨੌਕਰੀ ਦੁਵਾਉਣ ਦਾ ਲਾਲਚ ਵੀ ਦਿੱਤਾ ਗਿਆ ਸੀ | ਅੱਗੇ ਕਿ ਨਤੀਜੇ ਸਾਹਮਣੇ ਆਉਂਦੇ ਹਨ ਕਿ ਭਾਰਤ ਦੇ ਲੋਕ ਆਪਣੇ ਮਾਨਸਿਕਤਾ ਤੋਂ ਏਨੇ ਕਮਜ਼ੋਰ ਹੋ ਚੁੱਕੇ ਹਨ ਉਹ ਕਿਸੇ ਦਾ ਵੀ ਸ਼ਿਕਾਰ ਬਣ ਕਦੇ ਹਨ |

3 thoughts on “DRDO ਸੀਨੀਅਰ ਇੰਜਨੀਅਰ ਨਿਕਲਿਆ ਆਈ .ਐਸ .ਆਈ . ਦਾ ਜਾਸੂਸ !

Leave a Reply

Your email address will not be published. Required fields are marked *