ਦੇਸ਼ ਭਰ ਦੇ ਕਿਸਾਨਾਂ ਨੇ ਕੀਤਾ ਅੱਜ ਸੰਸਦ ਵੱਲ ਕੀਤਾ ਕੂਚ!

Agriculture

ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਅੱਜ ਸੰਸਦ ਵੱਲ ਕੂਚ ਕਰਨਗੇ ਦੇਸ਼ ਭਰ ਤੋਂ ਆਏ ਕਿਸਾਨ:ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਦੇਸ਼ ਭਰ ਤੋਂ ਆਏ ਕਿਸਾਨਾਂ ਦਾ ਅੰਦੋਲਨ ਵੱਧਦਾ ਜਾ ਰਿਹਾ ਹੈ।ਜਿਸ ਲਈ ਅੱਜ ਫਿਰ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਅੰਦੋਲਨ ਕਰਨ ਜਾ ਰਹੇ ਹਨ।ਜਾਣਕਾਰੀ ਅਨੁਸਾਰ ਕਿਸਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਅੱਜ ਰਾਮਲੀਲਾ ਮੈਦਾਨ ‘ਚ ਇਕੱਠੇ ਹੋ ਕੇ ਸੰਸਦ ਤੱਕ ਮਾਰਚ ਕਰਨ ਜਾ ਰਹੇ ਹਨ।ਦੇਸ਼ ਭਰ ਦੀਆਂ 200 ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਹਜ਼ਾਰਾਂ ਮੈਂਬਰ ਆਪਣੀਆਂ ਮੰਗਾਂ ਦੇ ਲਈ ਦੋ ਰੋਜ਼ਾ ਰੈਲੀ ਲਈ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋਏ ਅਤੇ ਅੱਜ ਕਿਸਾਨਾਂ ਵੱਲੋਂ ਸੰਸਦ ਭਵਨ ਵੱਲ ਮਾਰਚ ਕੀਤਾ ਜਾਵੇਗਾ।ਇਹ ਰੋਸ ਮੁਜ਼ਾਹਰਾ ਅਖਿਲ ਭਾਰਤੀ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਹੇਠਾਂ ਕੀਤਾ ਜਾ ਰਿਹਾ ਹੈ ਅਤੇ ਇਸ ਮਾਰਚ ਦੀ ਅਗਵਾਈ ਯੋਗੇਂਦਰ ਯਾਦਵ ਕਰ ਰਹੇ ਹਨ।

ਦੱਸ ਦੇਈਏ ਕਿ ਵੀਰਵਾਰ ਨੂੰ ਸਵਰਾਜ ਇੰਡੀਆ ਦੇ ਕਨਵੀਨਰ ਯੋਗੇਂਦਰ ਯਾਦਵ ਦੀ ਅਗਵਾਈ ਹੇਠ ਦੱਖਣੀ-ਪੱਛਮੀ ਦਿੱਲੀ ਦੇ ਬਿਜਵਾਸਨ ਤੋਂ ਸਵੇਰੇ ਸ਼ੁਰੂ ਹੋਈ ‘ਕਿਸਾਨ ਮੁਕਤੀ ਯਾਤਰਾ’ ਲਗਭਗ 25 ਕਿ.ਮੀ ਪੈਦਲ ਚੱਲ ਕੇ ਦੇਰ ਸ਼ਾਮ ਰਾਮਲੀਲਾ ਮੈਦਾਨ ਪਹੁੰਚੇ ਹਨ।

Leave a Reply

Your email address will not be published. Required fields are marked *