ਬਾਹੂਬਲੀ’ ਦੀ ਦੇਵਸੇਨਾ ਕਿੰਨੀ ਬਦਲ ਗਈ !

Entertainment

ਸੁਪਰਹਿੱਟ ਫ਼ਿਲਮ ‘ਬਾਹੁਬਲੀ’ ਦੀ ਐਕਸਟਰ ਅਨੁਸ਼ਕਾ ਸ਼ੈਟੀ ਨੇ ਹਾਲ ਹੀ ‘ਚ ਆਪਣਾ ਫੋਟੋਸ਼ੂਟ ਕਰਵਾਇਆ ਹੈ। ਇਸ ‘ਚ ਉਸ ਦਾ ਮੇਕਓਵਰ ਸਾਫ ਨਜ਼ਰ ਆ ਰਿਹਾ ਹੈ। ਇਸ ਲਈ ਉਸ ਨੇ ਕਾਫੀ ਮਿਹਨਤ ਕੀਤੀ ਵੀ ਸਾਫ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਅਨੁਸ਼ਕਾ ਦੀਆਂ ਤਸਵੀਰਾਂ ‘ਚ ਉਹ ਬੇਹੱਦ ਕਿਊਟ ਲੱਗ ਰਹੀ ਹੈ। ਇਸ ‘ਚ ਉਸ ਦੇ ਖੁੱਲ੍ਹੇ ਤੇ ਘੁੰਗਰਾਲੇ ਵਾਲ ਹਵਾ ‘ਚ ਉੱਡ ਰਹੇ ਹਨ |ਅਨੁਸ਼ਕਾ ਨੇ ਫੋਟੋਸ਼ੂਟ ਲਈ ਵ੍ਹਾਈਟ ਆਊਟਫਿੱਟ ਪਾਇਆ ਸੀ। ਅਨੁਸ਼ਕਾ ਨੇ ‘ਸਾਈਜ਼ ਜ਼ੀਰੋ’ ਲਈ ਆਪਣਾ ਕਾਫੀ ਵਜ਼ਨ ਵਧਾ ਲਿਆ ਸੀ ਪਰ ਹੁਣ ਉਹ ਖੁਦ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਵਾਇਰਲ ਤਸਵੀਰਾਂ ‘ਚ ਅਨੁਸ਼ਕਾ ਆਪਣੇ ਟ੍ਰੇਨਰ ਦੇ ਨਾਲ ਹੈ ਜਿਸ ਦੀ ਮਦਦ ਨਾਲ ਉਸ ਨੇ ਖੁਦ ਨੂੰ ਫਿੱਟ ਕੀਤਾ ਹੈ।