ਹਿਮਾਂਸ਼ੀ ਖੁਰਾਣਾ ਨੇ ਚੁੱਕੀ ਆਵਾਜ਼ ਕੈਨੇਡਾ ‘ਚ ਪੰਜਾਬੀ ਸਟੂਡੈਂਟਸ ਨਾਲ ਹੁੰਦੇ ਧੱਕੇ ਖਿਲਾਫ !

Entertainment

ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਕੈਨੇਡਾ ‘ਚ ਪੜ੍ਹਨ ਜਾਂਦੇ ਪੰਜਾਬੀ ਸਟੂਡੈਂਟਸ ਦੇ ਹੱਕ ‘ਚ ਨਿੱਤਰੀ ਹੈ। ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੈਨੇਡਾ ‘ਚ ਪੜ੍ਹਨ ਜਾਂਦੇ ਸਟੂਡੈਂਟਸ ਨਾਲ ਹੋ ਰਹੇ ਧੱਕੇ ਖਿਲਾਫ ਆਵਾਜ਼ ਚੁੱਕੀ ਹੈ।

ਇੰਸਟਾਗ੍ਰਾਮ ਸਟੋਰੀਜ਼ ‘ਤੇ ਹਿਮਾਂਸ਼ੀ ਨੇ ਲਿਖਿਆ, ‘ਮੈਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਕੈਨੇਡਾ ‘ਚ ਜੋ ਪੰਜਾਬੀ ਸਟੂਡੈਂਟਸ ਪੜ੍ਹਨ ਜਾਂਦੇ ਹਨ ਉਨ੍ਹਾਂ ਤੋਂ ਫੈਕਟਰੀ ਤੇ ਸਟੋਰ ਮਾਲਕ ਕੰਮ ਕਰਵਾ ਲੈਂਦੇ ਹਨ ਪਰ ਬਾਅਦ ‘ਚ ਪੈਸੇ ਨਹੀਂ ਦਿੰਦੇ। ਇਸ ਤਰ੍ਹਾਂ ਇਹ ਟੈਕਸ ਵੀ ਬਚਾ ਲੈਂਦੇ ਹਨ ਤੇ ਮਿਹਨਤ ਵੀ ਰੱਖ ਲੈਂਦੇ ਹਨ। ਇਕ ਘੰਟੇ ਦੇ 13 ਡਾਲਰ ਕਿਵੇਂ ਮਰ-ਮਰ ਕੇ ਕਮਾਉਂਦੇ, ਇਹ ਸਟੂਡੈਂਟਸ ਕੋਲੋਂ ਜਾਣੋ। ਉਨ੍ਹਾਂ ਨੂੰ ਪਤਾ ਹੈ ਕਿ ਸਟੂਡੈਂਟਸ ਕੈਸ਼ ‘ਤੇ ਕੰਮ ਕਰ ਰਹੇ ਹਨ ਤੇ ਕਿਸੇ ਨੂੰ ਸ਼ਿਕਾਇਤ ਨਹੀਂ ਕਰਨਗੇ ਪਰ ਮੈਂ ਇਨ੍ਹਾਂ ਨੂੰ ਬੇਨਕਾਬ ਕਰਾਂਗੀ।’

ਸਿਰਫ ਇਹੀ ਨਹੀਂ ਹਿਮਾਂਸ਼ੀ ਆਪਣੀ ਅਗਲੀ ਪੋਸਟ ‘ਚ ਲਿਖਦੀ ਹੈ, ‘ਸਟੂਡੈਂਟਸ ਕਿਵੇਂ ਇਕ-ਇਕ ਘੰਟਾ ਕਾਊਂਟ ਕਰਦੇ ਵੀ ਇੰਨੇ ਪੈਸੇ ਬਣ ਗਏ ਪਰ ਇਹ ਬੇਸ਼ਰਮ ਲੋਕ ਆਪਣਿਆਂ ਨੂੰ ਖਾ ਰਹੇ। ਕੈਨੇਡੀਅਨ ਪੰਜਾਬੀ ਕਮਿਊਨਿਟੀ ਦੇ ਮੀਡੀਆ ਹਾਊਸਿਜ਼ ਇਸ ਚੀਜ਼ ਨੂੰ ਕਿਉਂ ਨਹੀਂ ਹਾਈਲਾਈਟ ਕਰਦੇ। ਮੈਂ ਉਸ ਹਵਾ ‘ਚ ਕੈਨੇਡਾ ਨਹੀਂ ਜਾਂਦੀ ਕਿ ਆਰਟਿਸਟ ਹਾਂ ਘੁੰਮ-ਫਿਰ ਆਵਾਂ। ਮੈਂ ਆਪ ਅੱਖੀਂ ਦੇਖਿਆ ਇੰਨੀਆਂ ਲਾਹਨਤਾਂ ਪਾਉਂਦੇ ਸਟੂਡੈਂਟਸ ਜਿਹੜੇ ਸੱਚੀ ਮਿਹਨਤ ਕਰਨਾ ਚਾਹੁੰਦੇ। ਇੰਨੇ ਮਿਹਣੇ ਮਾਰਦੇ ਮੈਂ ਵੇਟ ‘ਚ ਸੀ ਪੈਸੇ ਦੇ ਦੇਣ ਪਰ ਮੈਨੂੰ ਪਤਾ ਲੱਗਾ ਨਹੀਂ ਦੇ ਰਹੇ। 3-4 ਜਾਣਿਆਂ ਦੇ ਉਤੋਂ ਹਵਾ ਕਰਦੀ ਆਨਰ ਦੇਖੋ ਮੇਰੇ ਕੋਲ ਮਰਸਿਡੀਜ਼ ਇਨ੍ਹਾਂ ਨੂੰ ਲੱਗਦਾ 20 ਲੱਖ ਲਾ ਕੇ ਆਏ ਜਿਹੜੇ ਭੁੱਖੇ ਘਰੋਂ। ਉਹ ਆਨਰ ਤੇ ਏਜੰਸੀ ਪਰਸਨ ਇਨ੍ਹਾਂ ਨੂੰ ਐਕਸਪੋਜ਼ ਕਰੂ ਮੈਂ।’