ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 325 ਦੌਡ਼ਾਂ ਦਾ ਟੀਚਾ !

Sports

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਦੂਜਾਮ ਵਨ ਡੇ ਓਵਲ ਦੇ ਮਾਊਂਟ ਮੋਨਗਾਨੁਈ ਵਿਚ ਖੇਡਿਆ ਜਾ ਰਿਹਾ ਹੈ। ਜਿਸ ਵਿਚ ਭਾਰਤ ਨੇ ਆਪਣੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨੁਊਜ਼ੀਲੈਂਡ ਨੂੰ ਨਿਰਧਾਰਤ 50 ਓਵਰਾਂ ਵਿਚ 325 ਦੌਡ਼ਾਂ ਦਾ ਟੀਚਾ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਦੁਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਨੇ ਪਹਿਲੇ ਵਿਕਟ ਲਈ 154 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਨੂੰ ਪਹਿਲਾ ਝਟਕਾ ਸ਼ਿਖਰ ਧਵਨ ਦੇ ਰੂਪ ‘ਚ ਲੱਗਾ। ਧਵਨ ਨੇ 67 ਗੇਂਦਾਂ ‘ਚ 9 ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਇਸ ਤੋਂ ਬਾਅਦ ਟੀਮ ਦੇ ਹਿਟ ਮੈਨ ਰੋਤਿ ਸ਼ਰਮਾ ਵੀ ਸੈਂਕੜਾ ਬਣਾਉਣ ਤੋਂ ਖੁੰਝ ਗਏ ਅਤੇ 87 ਦੌੜਾਂ ਬਣਾ ਕੇ ਲੋਕੀ ਫਾਰਗੁਸਨ ਦਾ ਸ਼ਿਕਾਰ ਬਣ ਗਏ। ਰੋਹਿਤ ਨੇ ਆਪਣੀ ਇਸ ਪਾਰੀ ਵਿਚ 9 ਚੌਕੇ ਵੀ ਲਾਏ। ਕਪਤਾਨ ਕੋਹਲੀ ਅਤੇ ਅੰਬਾਤੀ ਰਾਇਡੂ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਦੇ ਸਕੋਰ ਨੂੰ 236 ਤੱਕ ਲੈ ਗਏ। ਇਸ ਦੌਰਾਨ ਸ਼ਾਨਦਾਰ ਲੈਅ ‘ਚ ਦਿਸ ਰਹੇ ਕੋਹਲੀ ਨੂੰ ਬੋਲਟ ਨੇ 43 ਦੇ ਨਿਜੀ ਸਕੋਰ ‘ਤੇ ਆਊਟ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲਾ ਵਨ ਡੇ ਜਿੱਤਣ ਵਾਲੀ ਆਪਣੀ ਜੇਤੂ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਨਿਊਜ਼ੀਲੈਂਡ ਨੇ 2 ਬਦਲਾਅ ਕਰਦਿਆਂ ਟਿਮ ਸਾਊਥੀ ਅਤੇ ਮਿਸ਼ੇਲ ਸੈਂਟਨਰ ਦੀ ਜਗ੍ਹਾ ਇਸ਼ ਸੋਢੀ ਅਤੇ ਕੋਲਿਨ ਡਿ ਗ੍ਰੈਂਡਹੋਮ ਨੂੰ ਟੀਮ ‘ਚ ਸ਼ਾਮਲ ਕੀਤਾ ਹੈ।

ਦੋਵੇਂ ਟੀਮਾਂ ਇਸ ਤਰ੍ਹਾਂ ਹਨ :
ਟੀਮ ਇੰਡੀਆ : ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਅੰਬਾਤੀ ਰਾਇਡੂ, ਐੱਮ. ਐੱਸ. ਧੋਨੀ, ਕੇਦਾਰ ਜਾਧਵ, ਵਿਜੇ ਸ਼ੰਕਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ਮੀ।

ਟੀਮ ਨਿਊਜ਼ੀਲੈਂਡ : ਮਾਰਟਿਨ ਗਪਟਿਲ, ਕੌਲਿਨ ਮੁਨਰੋ, ਕੇਨ ਵਿਲਿਅਮਸਨ, ਰਾਸ ਟੇਲਰ, ਟਾਸ ਲੈਥਮ, ਹੈਨਰੀ ਨਿਕੋਲਸ, ਕਾਲਿਨ ਡੀ ਗ੍ਰੈਂਡਹੋਮ, ਇਸ਼ ਸੋਢੀ, ਲੋਕੀ ਫਾਰਗੁਸਨ, ਡਗ ਬ੍ਰੇਸਵੇਲ ਅਤੇ ਟ੍ਰੈਂਟ ਬੋਲਟ।