ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ , ਨਿਊਜ਼ੀਲੈਂਡ ਦੀ ਸ਼ਾਨਦਾਰ ਜਿੱਤ !

Sports

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਚੌਥਾ ਵਨ ਡੇ ਹੈਮਿਲਟਨ ਦੇ ਸੈਡਨ ਪਾਰਕ ਵਿਚ ਖੇਡਿਆ ਗਿਆ, ਜਿਸ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ । ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਆਪਣੀਆਂ 10 ਵਿਕਟਾਂ ਗੁਆ ਕੇ ਨਿਊਜ਼ੀਲੈਂਡ ਅੱਗੇ 93 ਦੌੜਾਂ ਦਾ ਆਸਾਨ ਟੀਚਾ ਰੱਖਿਆ । ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਨੇ 2 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ।ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਨੇ ਸਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਆਸਾਨੀ ਨਾਲ ਹਰਾਇਆ। ਭਾਰਤੀ ਬੱਲੇਬਾਜ਼ ਨਿਊਜ਼ੀਲੈਂਡ ਦੀਆਂ ਸਿਰਫ 2 ਵਿਕਟਾਂ ਹੀ ਹਾਸਲ ਕਰ ਸਕੇ। ਭਾਰਤ ਨੂੰ ਇਹ ਦੋਵੇਂ ਸਫਲਤਾਵਾਂ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਦਿਵਾਈਆਂ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਬੱਲੇਬਾਜ਼ੀ ਸ਼ੁਰੂ ਤੋਂ ਹੀ ਲਡ਼ਖਡ਼ਾਉ੍ਂਦੀ ਦਿਸੀ। ਸ਼ਾਨਦਾਰ ਲੈਅ ‘ਚ ਚਲ ਰਹੀ ਭਾਰਤੀ ਟੀਮ ਦੀ ਸਲਾਮੀ ਜੋੜੀ ਇਸ ਮੈਚ ਵਿਚ ਫਲਾਪ ਹੋ ਗਈ। ਭਾਰਤ ਨੂੰ ਪਹਿਲਾਂ ਝਟਕਾ 23 ਦੌੜਾ ‘ਤੇ ਉਦੋਂ ਲੱਗਾ ਜਦੋਂ ਸ਼ਿਖਰ ਧਵਨ (13) ਕੀਵੀ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਹੱਥੋ ਐੱਲ. ਬੀ. ਡਬਿਲਯੂ. ਹੋ ਕੇ ਪਵੇਲੀਅਨ ਪਰਤ ਗਏ। ਇਸ ਦੇ ਤੁਰੰਤ ਬਾਅਦ ਹੀ 7 ਦੌਡ਼ਾਂ ਨੇ ਨਿਜੀ ਸਕੋਰ ‘ਤੇ ਟੀਮ ਦੇ ਹਿਟ ਮੈਨ ਰੋਹਿਤ ਸ਼ਰਮਾ ਵੀ ਬੋਲਟ ਹੱਥੋਂ ਆਪਣੀ ਵਿਕਟ ਗੁਆ ਬੈਠੇ। ਇਸ ਤੋਂ ਬਾਅਦ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ। ਭਾਰਤ ਨੇ 50 ਦੌਡ਼ਾਂ ਤੋਂ ਪਹਿਲਾਂ ਆਪਣੀਆਂ 7 ਵਿਕਟਾਂ ਗੁਆ ਲਈਆਂ। ਭਾਰਤ ਨੂੰ 8ਵਾਂ ਝਟਕਾ ਹਾਰਦਿਕ ਪੰਡਯਾ (16) ਦੇ ਰੂਪ ‘ਲੱਗਾ। ਇਸ ਤੋਂ ਬਾਅਦ 9ਵਾਂ ਝਟਕਾ ਕੁਲਦੀਪ ਯਾਦਵ (15) ਅਤੇ 10ਵਾਂ ਖਲੀਲ ਅਹਿਮਦ (5) ਦੇ ਰੂਪ ‘ਚ ਲੱਗਾ।