ਭਾਰਤ ਪਛੜਿਆ ਵਨ ਡੇ ਰੈਂਕਿੰਗ ‘ਚ !

Sports

ਭਾਰਤੀ ਕ੍ਰਿਕਟ ਟੀਮ ਸੋਮਵਾਰ ਨੂੰ ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ ਦੂਜੇ ਸਥਾਨ ‘ਤੇ ਪਹੁੰਚ ਗਈ ਜਦਕਿ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਅਤੇ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਸੂਚੀ ‘ਚ ਚੋਟੀ ‘ਤੇ ਬਰਕਰਾਰ ਹਨ। ਆਈ. ਸੀ. ਸੀ. ਨੇ ਕਿਹਾ, ”ਆਸਟੇਰੀਲੀਆ ਅਤੇ ਨਿਊਜ਼ੀਲੈਂਡ ਖਿਲਾਫ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ 122 ਅੰਕ ਹੋ ਗਏ ਹਨ ਅਤੇ ਇੰਗਲੈਂਡ ਟੀਮ 126 ਅੰਕਾਂ ਦੇ ਨਾਲ ਚੋਟੀ ‘ਤੇ ਚਲ ਰਹੀ ਹੈ। ਪਿਛਲੇ ਮਹੀਨੇ ਆਸਟਰੇਲੀਆ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮਹਿੰਦਰ ਸਿੰਘ ਧੋਨੀ ਦੀ ਰੈਂਕਿੰਗ ‘ਚ ਵੀ ਸੁਧਾਰ ਹੋਇਆ ਹੈ। ਉਹ ਸੀਰੀਜ਼ ਦੇ ਸਰਵਸ੍ਰੇਸ਼ਠ ਖਿਡਾਰੀ ਚੁਣੇ ਗਏ ਸੀ। ਆਸਟਰੇਲੀਆ ਖਿਲਾਫ 3 ਅਰਧ ਸੈਂਕੜੇ ਲਾਉਣ ਵਾਲੇ ਧੋਨੀ 3 ਸਥਾਨ ਦੇ ਫਾਇਦੇ ਨਾਲ 17ਵੇਂ ਸਥਾਨ ‘ਤੇ ਪਹੁੰਚ ਗਏ ਹਨ। ਭਾਰਤ ਖਿਲਾਫ 5 ਮੈਚਾਂ ਦੀ ਸੀਰੀਜ਼ ਵਿਚ 12 ਵਿਕਟਾਂ ਹਾਸਲ ਕਰਨ ਵਾਲੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਤੀਜੇ ਸਥਾਨ ‘ਤੇ ਪਹੁੰਚ ਗਏ ਹਨ। ਭਾਰਤ ਨੇ ਹਿ ਸੀਰੀਜ਼ 4-1 ਨਾਲ ਜਿੱਤੀ। ਬੋਲਟ ਤੋਂ ਅੱਗੇ ਸਿਰਫ ਅਜੇ ਭਾਰਤ ਦੇ ਬੁਮਰਾਹ ਅਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਹਨ। ਲੈਗ ਸਪਿਨਰ ਯੁਜਵੇਂਦਰ ਚਾਹਲ (1 ਸਥਾਨ ਦੇ ਫਾਇਦੇ ਨਾਲ 5ਵੇਂ ਸਥਾਨ ‘ਤੇ) ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ (6 ਸਥਾਨ ਦੇ ਫਾਇਦੇ ਨਾਲ 17ਵੇਂ ਸਥਾਨ ‘ਤੇ) ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ।

ਕੋਹਲੀ ਦੀ ਅਗਵਾਈ ਵਾਲੀ ਬੱਲੇਬਾਜ਼ੀ ਰੈਂਕਿੰਗ ਵਿਚ ਕੇਦਾਰ ਜਾਧਵ (8 ਸਥਾਨ ਦੇ ਫਾਇਦੇ ਨਾਲ 35ਵੇਂ ਸਥਾਨ ‘ਤੇ) ਨੂੰ ਵੀ ਫਾਇਦਾ ਹੋਇਆ ਹੈ। ਦੱਖਣੀ ਅਫਰੀਕਾ ਦੀ ਬੱਲੇਬਾਜ਼ੀ ਵਿਚ ਕਵਿੰਟਨ ਡੀ ਕਾਕ (1 ਸਥਾਨ ਦੇ ਫਾਇਦੇ ਨਾਲ 8ਵੇਂ), ਹਾਸ਼ਿਮ ਅਮਲਾ (3 ਸਥਾਨ ਦੇ ਫਾਇਦੇ ਨਾਲ 13ਵੇਂ) ਅਤੇ ਰੀਜਾ ਹੈਂਡ੍ਰਿਕਸ (36 ਸਥਾਨ ਦੇ ਫਾਇਦੇ ਨਾਲ 94ਵੇਂ) ਬੱਲੇਬਾਜ਼ੀ ਰੈਂਕਿੰਗ ਵਿਚ ਅੱਗੇ ਵਧੇ ਹਨ ਜਦਕਿ ਗੇਂਦਬਾਜ਼ੀ ਰੈਂਕਿੰਗ ਵਿਚ ਐਂਡਿਲੇ ਫੇਹਲੁਕਵਾਓ 13 ਸਥਾਨ ਤੋਂ 19ਵੇਂ ਸਥਾਨ ‘ਤੇ ਪਹੁੰਚ ਗਏ ਹਨ। ਡਵੇਨ ਪਿਟੋਰਿਅਸ 53ਵੇਂ 44ਵੇਂ ਸਥਾਨ ‘ਤੇ ਪਹੁੰਚੇ ਹਨ। ਟੀਮ ਰੈਂਕਿੰਗ ਵਿਚ ਨਿਊਜ਼ੀਲੈਂਡ ਦੀ ਟੀਮ ਦੱਖਣੀ ਅਫਰੀਕਾ ਦੇ ਪਿੱਛੇ ਚੌਥੇ ਸਥਾਨ ‘ਤੇ ਖਿਸਕ ਗਈ ਹੈ। 8 ਮੈਚਾਂ ਖੇਡਣ ਤੋਂ ਬਾਅਦ ਨੇਪਾਲ ਨੂੰ ਰੈਂਕਿੰਗ ਵਿਚ ਜਗ੍ਹਾ ਮਿਲੀ ਹੈ ਅਤੇ ਯੂ. ਏ. ਈ. ‘ਤੇ 2-1 ਦੀ ਜਿੱਤ ਤੋਂ ਬਾਅਦ ਦੋਵੇਂ ਟੀਮਾਂ ਦੇ 15 ਅੰਕ ਹਨ। ਯੂ. ਏ. ਈ. 14ਵੇਂ ਜਦਕਿ ਨੇਪਾਲ 15ਵੇਂ ਸਥਾਨ ‘ਤੇ ਹੈ।