iOS ਐਪਸ ਸਕਰੀਨ ਰਿਕਾਰਡਿੰਗ ਕਰ ਰਹੀ ਬਿਨਾਂ ਯੂਜ਼ਰਜ਼ ਦੀ ਇਜਾਜ਼ਤ ਦੇ !

Technology

ਆਈਫੋਨ ਯੂਜ਼ਰਜ਼ ਲਈ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਬਾਰੇ ਪੜ ਕੇ ਤੁਸੀਂ ਹੈਰਾਨ ਹੋ ਜਾਓਗੇ। ਬਹੁਤ ਸਾਰੀਆਂ ਅਜਿਹੀਆਂ ਆਈ.ਓ.ਐੱਸ. ਐਪਸ ਦਾ ਪਤਾ ਲਗਾਇਆ ਗਿਆ ਹੈ ਜੋ ਯੂਜ਼ਰਜ਼ ਦੀ ਇਜਾਜ਼ਤ ਤੋਂ ਬਿਨਾਂ ਚੋਰੀ-ਛੁਪੇ ਉਨ੍ਹਾਂ ਦੀ ਸਕਰੀਨ ’ਤੇ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਦੀਆਂ ਹਨ। ਯਾਨੀ ਇਸ ਨਾਲ ਤੁਹਾਡੀ ਬੈਂਕ ਡਿਟੇਲ ਤਕ ਨੂੰ ਵੀ ਰਿਕਾਰਡ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਤੁਹਾਡੇ ਪੈਸੇ ਖਤਰੇ ’ਚ ਹਨ।
ਤੁਹਾਡੀ ਸਕਰੀਨ ਨੂੰ ਬਹੁਤ ਸਾਰੀਆਂ ਐਪਸ ਰਿਕਾਰਡ ਕਰਦੀਆਂ ਹਨ, ਇਨ੍ਹਾਂ ’ਚ ਏਅਰਕੈਨੇਡਾ, ਹੋਲੀਸਟਾਰ ਅਤੇ ਐਕਸਪੀਡੀਆ (Air Canada, Hollister and Expedia) ਸ਼ਾਮਲ ਹਨ। ਰਿਪੋਰਟ ਮੁਤਾਬਕ, ਯੂਜ਼ਰ ਜਦੋਂ ਕਿਸੇ ਵੀ ਐਪ ਨੂੰ ਓਪਨ ਕਰਦਾ ਹੈ ਤਾਂ ਇਹ ਸਾਰੀ ਜਾਣਕਾਰੀ ਵੀ ਐਪਸ ਰੱਖਦੀਆਂ ਹਨ, ਜਿਸ ਨਾਲ ਖਤਰਾ ਪੈਦਾ ਹੋ ਰਿਹਾ ਹੈ।

ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ਟੈੱਕ ਕਰੰਚ ਨੇ ਦਾਅਵਾ ਕੀਤਾ ਹੈ ਕਿ ਕਈ ਐਪਸ ਜਿਨ੍ਹਾਂ ’ਚ ਹੋਟਲ, ਟ੍ਰੈਵਲ ਵੈੱਬਸਾਈਟਾਂ, ਏਅਰਲਾਈਨਜ਼ ਅਤੇ ਬੈਂਕਸ ਆਦਿ ਸ਼ਾਮਲ ਹਨ ਜੋ ਯੂਜ਼ਰ ਦੀ ਸਕਰੀਨ ਨੂੰ ਰਿਕਾਰਡ ਕਰਦੀਆਂ ਹਨ ਅਤੇ ਡਾਟਾ ਨੂੰ ਇਕੱਠਾ ਕਰਦੀਆਂ ਹਨ। ਇਸ ਦੌਰਾਨ ਸਕਰੀਨ ਟੈਪ ਅਤੇ ਕੀਬੋਰਡ ਐਂਟਰੀ ਨੂੰ ਰਿਕਾਰਡ ਕੀਤਾ ਜਾਂਦਾ ਹੈ ਯਾਨੀ ਯੂਜ਼ਰਜ਼ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਇਨ੍ਹਾਂ ’ਤੇ ਐਪਲ ਨੂੰ ਐਕਸ਼ਨ ਲੈਣ ਦੀ ਲੋੜ ਹੈ।