ਕਰੀਨਾ ਨੇ ਆਖੀ ਵੱਡੀ ਗੱਲ ਕੰਗਨਾ ਦੀ ਬਾਇਓਪਿਕ ਨੂੰ ਲੈ ਕੇ !

Entertainment

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ, ਕੰਗਨਾ ਰਣਾਉਤ ਦੀ ਬਾਇਓਪਿਕ ਦੇਖਣ ਲਈ ਉਤਸ਼ਾਹਿਤ ਹੈ। ਕੰਗਨਾ ਰਣਾਉਤ ਨੇ ਹੁਣੇ ਜਿਹੇ ਦੱਸਿਆ ਸੀ ਕਿ ਉਹ ਖੁਦ ਦੀ ਜ਼ਿੰਦਗੀ ਨੂੰ ਫਿਲਮੀ ਪਰਦੇ ‘ਤੇ ਉਤਾਰਨ ਜਾ ਰਹੀ ਹੈ। ਕੰਗਨਾ ਆਪਣੀ ਬਾਇਓਪਿਕ ਬਣਾਉਣ ਵਾਲੀ ਹੈ ਜਿਸ ਨੂੰ ਉਹ ਖੁਦ ਨਿਰਦੇਸ਼ਿਤ ਕਰੇਗੀ। ਕਰੀਨਾ ਨੇ ਕੰਗਨਾ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦਿਆਂ ਕਿਹਾ ਹੈ ਕਿ ਉਹ ਉਸ ਦੀ ਬਾਇਓਪਿਕ ਦੇਖਣ ਲਈ ਉਤਸ਼ਾਹਿਤ ਹੈ।

ਕੰਗਨਾ ਦੀ ਜ਼ਿੰਦਗੀ’ਤੇ ਬਣਨ ਵਾਲੀ ਬਾਇਓਪਿਕ ਬਾਰੇ ਸਵਾਲ ਕੀਤੇ ਜਾਣ ‘ਤੇ ਕਰੀਨਾ ਨੇ ਉਸ ਦੀ ਤਾਰੀਫ ਕਰਦਿਆਂ ਕਿਹਾ, ”ਮੈਂ ਸੁਣਿਆ ਹੈ ਕਿ ਕੰਗਨਾ ਦੀ ਬਾਇਓਪਿਕ ਆ ਰਹੀ ਹੈ, ਮੈਂ ਤਾਂ ਇਸ ਫਿਲਮ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ। ਮੈਨੂੰ ਲੱਗਦਾ ਹੈ ਕਿ ਕੰਗਨਾ ਇਕ ਬਿਹਤਰੀਨ ਅਦਾਕਾਰਾ ਹੈ। ਮੈਂ ਉਸ ਦੀ ਬਹੁਤ ਵੱਡੀ ਫੈਨ ਵੀ ਹਾਂ। ਕੰਗਨਾ ਇਕ ਸ਼ਾਨਦਾਰ ਅਤੇ ਅਕਲਮੰਦ ਔਰਤ ਹੈ।”