ਟੀਮ ਇੰਡੀਆ ਦੀ ਹਾਰ ਦਾ ਵੱਡਾ ਕਾਰਨ ਦੱਸਿਆ ਕਰੁਣਾਲ ਪੰਡਯਾ ਨੇ !

Sports

ਪਾਵਰਪਲੇਅ ਤੋਂ ਪਹਿਲਾਂ 6 ਓਵਰਾਂ ‘ਚ ਫੀਲਡਿੰਗ ਦੀਆਂ ਹੱਦਾਂ ਕਾਰਨ ਕਿਸੇ ਵੀ ਗੇਂਦਬਾਜ਼ ਲਈ ਗੇਂਦਬਾਜ਼ੀ ਕਰਨਾ ਕਾਫੀ ਚੁਣੌਤੀਪੂਰਨ ਹੁੰਦਾ ਹੈ। ਪਰ ਕਰੁਣਾਲ ਪੰਡਯਾ ਨੇ ਕਿਹਾ ਪਹਿਲੇ ਵਨ ਡੇ ਇੰਟਰਨੈਸ਼ਨਲ ਮੈਚ ‘ਚ ਨਿਊਜ਼ੀਲੈਂਡ ਦੇ ਖਿਲਾਫ 80 ਦੌੜਾਂ ਦੀ ਹਾਰ ਦੇ ਦੌਰਾਨ ਵਿਚਾਲੇ ਦੇ ਓਵਰਾਂ ‘ਚ ਗੇਂਦਬਾਜ਼ੀ ਕਾਫੀ ਮਹਿੰਗੀ ਸਾਬਤ ਹੋਈ।

ਨਿਊਜ਼ੀਲੈਂਡ ਦੇ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੇ 139 ਦੌੜਾਂ ‘ਤੇ ਢੇਰ ਹੋਣ ਦੇ ਬਾਅਦ ਪ੍ਰੈੱਸ ਕਾਨਫਰੰਸ ‘ਚ ਕਰੁਣਾਲ ਪੰਡਯਾ ਨੇ ਕਿਹਾ, ”ਪਾਵਰਪਲੇਅ ਤੋਂ ਇਲਾਵਾ ਵਿਚਾਲੇ ਦੇ ਓਵਰਾਂ ‘ਚ ਵੀ ਅਸੀਂ ਕਾਫੀ ਜ਼ਿਆਦਾ ਦੌੜਾਂ ਦੇ ਦਿੱਤੀਆਂ।”ਇਸ ਆਲਰਾਊਂਡਰ ਨੇ ਕਿਹਾ ਕਿ ਟੀਚੇ ਦਾ ਪਿੱਛਾ ਕਰਨਾ ਆਸਾਨ ਨਹੀਂ ਸੀ। ਬਡੌਦਾ ਦੇ ਕਰੁਣਾਲ ਨੇ ਕਿਹਾ, ”ਹਾਂ ਬੇਸੱਕ ਜਦੋਂ ਤੁਸੀਂ 218 (220) ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੇ ਹੁੰਦੇ ਹੋ ਤਾਂ ਇਹ ਆਸਾਨ ਨਹੀਂ ਹੁੰਦਾ। ਅਸੀਂ ਕਾਫੀ ਦੌੜਾਂ ਦਿੱਤੀਆਂ ਅਤੇ ਵਿਚਾਲੇ ਦੇ ਓਵਰਾਂ ‘ਚ ਵੀ ਦੌੜਾਂ ਦਿੰਦੇ ਰਹੇ।” ਕਰੁਣਾਲ ਦਾ ਮੰਨਣਾ ਹੈ ਕਿ ਭਾਰਤ ਦੀ ਹਾਰ ਖਰਾਬ ਗੇਂਦਬਾਜ਼ੀ ਅਤੇ ਨਿਊਜ਼ੀਲੈਂਡ ਦੀ ਸ਼ਾਨਦਾਰ ਬੱਲੇਬਾਜ਼ੀ ਕਾਰਨ ਹੋਈ ਹੈ।