ਕੋਹਲੀ ਨੇ ਦਿੱਤਾ ਵੱਡਾ ਬਿਆਨ ਵਿਸ਼ਵ ਕੱਪ ‘ਚ ਭਾਰਤ-ਪਾਕਿ ਮੈਚ ਨੂੰ ਲੈ ਕੇ

Sports

ਪੁਲਵਾਮਾ ਅੱਤਵਾਦੀ ਹਮਲੇ ਦਾ ਗੁੱਸਾ ਹੁਣ ਸਰਹੱਦ ਤੋਂ ਬਾਅਦ ਕ੍ਰਿਕਟ ਮੈਦਾਨ ‘ਤੇ ਵੀ ਦਿਸ ਰਿਹਾ ਹੈ। ਵਿਸ਼ਵ ਕੱਪ ਵਿਚ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੇ ਸੀ. ਓ. ਏ. ਨੇ ਸ਼ੁੱਕਰਵਾਰ ਨੂੰ ਬੈਠਕ ਤੋਂ ਬਾਅਦ ਗੇਂਦ ਸਰਕਾਰ ਦੇ ਪਾਲੇ ਵਿਚ ਪਾ ਦਿੱਤੀ। ਅਜਿਹੇ ‘ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ, ”ਬੀ. ਸੀ. ਸੀ. ਆਈ. ਅਤੇ ਸਰਕਾਰ ਜੋ ਫੈਸਲਾ ਕਰੇਗੀ ਉਹ ਪੂਰੀ ਟੀਮ ਨੂੰ ਮੰਜ਼ੂਰ ਹੋਵੋਗਾ।”ਪ੍ਰੈਸ ਕਾਨਫ੍ਰੈਂਸ ਦੌਰਾਨ ਪੁਲਵਾਮਾ ਹਮਲੇ ‘ਤੇ ਸਵਾਲ ਪੁੱਛੇ ਜਾਣ ‘ਤੇ ਕੋਹਲੀ ਨੇ ਕਿਹਾ, ”ਅੱਤਵਾਦੀ ਹਮਲੇ ਦੀ ਘਟਨਾ ਨਿਰਾਸ਼ਾਜਨਕ ਸੀ। ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਅਤੇ ਪੂਰੀ ਭਾਰਤੀ ਟੀਮ ਵੱਲੋਂ ਹਮਦਰਦੀ ਹੈ। ਇਸ (ਪਾਕਿਸਤਾਨ ਦੇ ਨਾਲ ਖੇਡਣ) ਸਬੰਧ ਵਿਚ ਦੇਸ਼, ਸਰਕਾਰ ਅਤੇ ਬੋਰਡ ਜੋ ਵੀ ਫੈਸਲਾ ਲੈਣਗੇ, ਸਾਨੂੰ ਮੰਜ਼ੂਰ ਹੋਵੇਗਾ।”

ਪੁਲਵਾਮਾ ਹਮਲੇ ਵਿਚ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਨਾਂ ਆਉਣ ਤੋਂ ਬਾਅਦ ਦੇਸ਼ ਭਰ ਵਿਚ ਉਸ ਦੇ ਪ੍ਰਤੀ ਗੁੱਸਾ ਹੈ। ਪਾਕਿਸਤਾਨ ਨਾਲ ਹਰ ਤਰ੍ਹਾਂ ਦਾ ਸਬੰਧ ਤੋੜਨ ਦੀ ਗੱਲ ਕਹੀ ਜਾ ਰਹੀ ਹੈ। ਦੋਵਾਂ ਟੀਮਾਂ ਦਾ ਹਾਲ ਹੀ ‘ਚ ਆਹਮੋ-ਸਾਹਮਣਾ 16 ਜੂਨ ਨੂੰ ਵਿਸ਼ਵ ਕੱਪ ਵਿਚ ਹੋਣਾ ਹੈ। ਇਹ ਮੈਚ ਖੇਡਿਆ ਜਾਵੇ ਜਾਂ ਨਹੀਂ ਇਸ ‘ਤੇ ਫਿਲਹਾਲ ਬੀ. ਸੀ. ਸੀ. ਆਈ. ਨੇ ਕਈ ਫੈਸਲਾ ਨਹੀਂ ਲਿਆ ਹੈ। ਸ਼ੁੱਕਰਵਾਰ ਨੂੰ ਹੋਈ ਮੀਟਿੰਗ ਵਿਚ ਤੈਅ ਹੋਇਆ ਕਿ ਸਰਕਾਰ ਜੋ ਫੈਸਲਾ ਲਵੇਗੀ ਉਸ ਨੂੰ ਮੰਨਿਆ ਜਾਵੇਗਾ।