ਜਾਣੋ ਸੋਨੇ ਦੀ ਕੀਮਤ , 100 ਰੁਪਏ ਦਾ ਉਛਾਲ ਚਾਂਦੀ ‘ਚ!

Business

ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨੇ ਦੀ ਕੀਮਤ ਜਿੱਥੇ ਸਥਿਰ ਰਹੀ, ਉੱਥੇ ਹੀ ਚਾਂਦੀ ‘ਚ ਤੇਜ਼ੀ ਦਰਜ ਹੋਈ। ਚਾਂਦੀ ਦੀ ਕੀਮਤ 100 ਰੁਪਏ ਮਜ਼ਬੂਤ ਹੋ ਕੇ 41,600 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਉੱਥੇ ਹੀ, ਥੋੜ੍ਹੀ-ਹਲਕੀ ਮੰਗ ਹੋਣ ਕਾਰਨ ਸੋਨਾ 34,590 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਟਿਕਿਆ ਰਿਹਾ। ਬਾਜ਼ਾਰ ਜਾਣਕਾਰਾਂ ਮੁਤਾਬਕ, ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਆਉਣ ਨਾਲ ਚਾਂਦੀ ‘ਚ ਤੇਜ਼ੀ ਦਰਜ ਕੀਤੀ ਗਈ, ਜਦੋਂ ਕਿ ਸੋਨੇ ਦੀ ਮੰਗ ਸੁਸਤ ਰਹਿਣ ਨਾਲ ਇਸ ਦੀ ਕੀਮਤ ‘ਚ ਗਿਰਾਵਟ ਆਈ।

ਉੱਥੇ ਹੀ, ਕੌਮਾਂਤਰੀ ਪੱਧਰ ‘ਤੇ ਨਿਊਯਾਰਕ ‘ਚ ਸੋਨਾ ਵਾਇਦਾ 0.22 ਫੀਸਦੀ ਮਜ਼ਬੂਤ ਹੋ ਕੇ 1,331.80 ਡਾਲਰ ਪ੍ਰਤੀ ਔਂਸ ਅਤੇ ਚਾਂਦੀ 0.25 ਫੀਸਦੀ ਦੀ ਤੇਜ਼ੀ ਨਾਲ 16.04 ਡਾਲਰ ਪ੍ਰਤੀ ਔਂਸ ‘ਤੇ ਰਹੀ। ਸਥਾਨਕ ਬਾਜ਼ਾਰ ‘ਚ ਚਾਂਦੀ ਹਾਜ਼ਰ 100 ਰੁਪਏ ਚੜ੍ਹ ਕੇ 41,600 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਹਫਤਾਵਾਰੀ ਡਲਵਿਰੀ ਵਾਲੀ ਚਾਂਦੀ ਵੀ 122 ਰੁਪਏ ਦੀ ਮਜ਼ਬੂਤੀ ਨਾਲ 40,390 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਰਹੀ। ਸੋਨਾ ਭਟੂਰ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 34,440 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਸਥਿਰ ਰਹੀ। 8 ਗ੍ਰਾਮ ਵਾਲੀ ਗਿੰਨੀ 26,600 ਰੁਪਏ ਪ੍ਰਤੀ ਇਕਾਈ ‘ਤੇ ਟਿਕੀ ਰਹੀ।