ਫਿਲਮ ਇੰਡਸਟਰੀ ਨੂੰ ਦਿੱਤੇ ਵੱਡੇ ਤੋਹਫੇ ਮੋਦੀ ਸਰਕਾਰ ਨੇ !

Entertainment

ਮੋਦੀ ਸਰਕਾਰ ਨੇ ਆਪਣੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਹੈ। ਇਸ ਬਜਟ ‘ਚ ਫਿਲਮ ਇੰਡਸਟਰੀ ਨੂੰ ਦੋ ਵੱਡੇ ਤੋਹਫੇ ਦਿੱਤੇ ਗਏ ਹਨ। ਇਨ੍ਹਾਂ ਨਾਲ ਫਿਲਮੀ ਜਗਤ ਨੂੰ ਵੱਡਾ ਫਾਇਦਾ ਹੋਵੇਗਾ। ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ ‘ਚ ਫਿਲਮ ਨੂੰ ਸ਼ੂਟ ਕਰਨ ਵਾਲੇ ਸਾਰੇ ਡਾਇਰੈਕਟਰਾਂ ਨੂੰ ਸਿੰਗਲ ਵਿੰਡੋ ਕਲੀਅਰੈਂਸ ਦਿੱਤਾ ਜਾਵੇਗਾ। ਦੂਜੇ ਐਲਾਨ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਨੇ ਜੀ. ਐਸ. ਟੀ. ਨੂੰ 12 % ਕਰਨ ਦਾ ਐਲਾਨ ਕੀਤਾ ਹੈ, ਜਿਸ ‘ਚ ਪਹਿਲਾਂ ਇਕ ਫਿਲਮ ਟਿਕਟ ‘ਤੇ 18% ਜੀ. ਐਸ. ਟੀ. ਲੱਗਦਾ ਹੈ। ਐਲਾਨ ਤੋਂ ਬਾਅਦ ਇਹ ਘਟ ਕੇ 12 % ਰਹਿ ਜਾਵੇਗਾ ਪਰ ਇਸ ਦਾ ਆਖਰੀ ਫੈਸਲਾ ਜੀ. ਐਸ. ਟੀ. ਕੌਂਸਲ ਹੀ ਲਵੇਗੀ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਿੰਗਲ ਵਿੰਡੋ ਕਲੀਅਰੈਂਸ ਸਿਰਫ ਵਿਦੇਸ਼ੀ ਫਿਲਮ ਡਾਇਰੈਕਟਰਾਂ ਨੂੰ ਦਿੱਤਾ ਜਾਂਦਾ ਸੀ ਪਰ ਹੁਣ ਇਸ ਦਾ ਸਿੱਧਾ ਫਾਇਦਾ ਭਾਰਤ ਦੇ ਸਾਰੇ ਡਾਇਰੈਕਟਾਂ ਨੂੰ ਵੀ ਹੋਵੇਗਾ। ਫਿਰ ਉਹ ਭਾਵੇਂ ਕਿਸੇ ਵੀ ਭਾਸ਼ਾ ‘ਚ ਫਿਲਮ ਸ਼ੂਟ ਕਰ ਰਹੇ ਹੋਣ। ਇਸ ਤੋਂ ਇਲਾਵਾ ਸਿਨੇਮਾਟੋਗ੍ਰਾਫੀ ਐਕਟ ਨੂੰ ਲੈ ਕੇ ਵੀ ਸਖਤੀ ਵਰਤਣ ਦੀ ਗੱਲ ਕੀਤੀ ਗਈ ਹੈ ਤਾਂ ਜੋ ਪਾਇਰੇਸੀ ‘ਤੇ ਕੰਟਰੋਲ ਕੀਤਾ ਜਾ ਸਕੇ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਫਿਲਮ ਇੰਡਸਟਰੀ ਦੇ ਲੋਕਾਂ ਨੇ ਮੋਦੀ ਨਾਲ ਮੁਲਾਕਾਤ ਕੀਤੀ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ।