ਮੁੰਬਈ ਏਅਰਪੋਰਟ ਰੋਜ਼ਾਨਾ ਰਹੇਗਾ 6 ਘੰਟੇ ਬੰਦ ਰਹੇਗਾ , ਮਹਿੰਗਾ ਹੋਵੇਗਾ ਹਵਾਈ ਸਫ਼ਰ !

Business

ਇਨ੍ਹੀਂ ਦਿਨੀਂ ਮੁੰਬਈ ਆਉਣ ਜਾਂ ਜਾਣ ਦਾ ਹਵਾਈ ਸਫਰ ਤੁਹਾਨੂੰ 25 ਫੀਸਦੀ ਤੱਕ ਮਹਿੰਗਾ ਪੈ ਸਕਦਾ ਹੈ। ਰਨਵੇਅ ਦੀ ਮੁਰੰਮਤ ਕਾਰਨ 30 ਮਾਰਚ 2019 ਤਕ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸਵੇਰ 11 ਵਜੇ ਤੋਂ ਸ਼ਾਮ 5 ਵਜੇ ਵਿਚਕਾਰ ਕੋਈ ਫਲਾਈਟ ਨਹੀਂ ਹੋਵੇਗੀ। 6 ਘੰਟੇ ਹਵਾਈ ਅੱਡਾ ਬੰਦ ਹੋਣ ਦਾ ਮਤਲਬ ਹੈ ਕਿ ਹਵਾਈ ਉਡਾਣਾਂ ਦੀ ਗਿਣਤੀ ਘੱਟ ਹੋਵੇਗੀ, ਜਿਸ ਕਾਰਨ ਕਿਰਾਇਆਂ ‘ਤੇ ਵੱਡਾ ਪ੍ਰਭਾਵ ਪੈ ਸਕਦਾ ਹੈ।

ਜਾਣਕਾਰੀ ਮੁਤਾਬਕ 7 ਫਰਵਰੀ ਤੋਂ 30 ਮਾਰਚ ਤਕ ਮੁੰਬਈ ‘ਚ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਰੋਜ਼ਾਨਾ 6 ਘੰਟੇ ਹਵਾਈ ਅੱਡਾ ਬੰਦ ਰਹੇਗਾ। ਹਾਲਾਂਕਿ ਹੋਲੀ ਦੇ ਮੌਕੇ 21 ਮਾਰਚ ਨੂੰ ਇਹ ਖੁੱਲ੍ਹਾ ਰਹੇਗਾ।
ਮੁੰਬਈ ਦਾ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡਾ ਸਭ ਤੋਂ ਵੱਧ ਵਿਅਸਤ ਰਹਿੰਦਾ ਹੈ। ਇਸ ਲਈ ਉਡਾਣਾਂ ਦੀ ਕਮੀ ਅਤੇ ਮੰਗ ਵਧ ਹੋਣ ਕਾਰਨ ਕਿਰਾਇਆਂ ‘ਚ ਉਛਾਲ ਦੇਖਣ ਨੂੰ ਮਿਲੇਗਾ ਕਿਉਂਕਿ ਕਾਰਪੋਰੇਟ ਯਾਤਰੀ ਅਕਸਰ ਲਾਸਟ ਮਿੰਟ ‘ਚ ਟਿਕਟ ਬੁੱਕ ਕਰਦੇ ਹਨ। ਇਸ ਦਾ ਮਤਲਬ ਹੈ ਕਿ ਮੁੰਬਈ ਆਉਣ ਜਾਂ ਫਿਰ ਉਥੋਂ ਰਵਾਨਾ ਹੋਣ ਵਾਲੀ ਫਲਾਈਟ ਉਨ੍ਹਾਂ ਮੁਸਾਫਰਾਂ ਨੂੰ ਮਹਿੰਗੀ ਪਵੇਗੀ ਜੋ ਜਹਾਜ਼ ਦੇ ਉਡਾਣ ਭਰਨ ਤੋਂ ਸਿਰਫ ਕੁਝ ਸਮਾਂ ਪਹਿਲਾਂ ਹੀ ਟਿਕਟ ਬੁੱਕ ਕਰਦੇ ਹਨ। ਇੰਡਸਟਰੀ ਮਾਹਰਾਂ ਦਾ ਕਹਿਣਾ ਹੈ ਕਿ ਸੀਮਤ ਫਲਾਈਟਾਂ ਹੋਣ ਕਾਰਨ ਦਿੱਲੀ, ਬੇਂਗਲੁਰੂ, ਹੈਦਰਾਬਾਦ, ਕੋਲਕਾਤਾ ਅਤੇ ਚੇਨਈ ਵਰਗੇ ਪ੍ਰਮੁੱਖ ਮਾਰਗਾਂ ਦਾ ਕਿਰਾਇਆ ਵਧ ਸਕਦਾ ਹੈ।