ਬੇਹੋਸ਼ ਹੋ ਕੇ ਮੰਚ ’ਤੇ ਹੀ ਡਿੱਗੇ ਨਿਤਿਨ ਗਡਕਰੀ!

Uncategorized

ਕੇਂਦਰੀ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਲੀਡਰ ਨਿਤਿਨ ਗਡਕਰੀ ਦੀ ਸਮਾਗਮ ਦੌਰਾਨ ਹੀ ਅਚਾਨਕ ਹਾਲਤ ਵਿਗੜ ਗਈ। ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਕਿਸੇ ਪ੍ਰੋਗਰਾਮ ਦੌਰਾਨ ਉਹ ਮੰਚ ’ਤੇ ਹੀ ਬੇਹੋਸ਼ ਹੋ ਕੇ ਡਿੱਗ ਪਏ ਜਿਸ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।ਦਰਅਸਲ ਗਡਕਰੀ ਦਾ ਸ਼ੂਗਰ ਲੈਵਲ ਬਹੁਤ ਜ਼ਿਆਦਾ ਡਿੱਗ ਗਿਆ ਸੀ ਜਿਸ ਦੀ ਵਜ੍ਹਾ ਕਰਕੇ ਉਹ ਬੇਹੋਸ਼ ਹੋ ਗਏ। ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਮਿੱਠਾ ਖਾਣ ਨੂੰ ਦਿੱਤਾ ਜਿਸ ਪਿੱਛੋਂ ਉਨ੍ਹਾਂ ਦੀ ਹਾਲਤ ਵਿੱਚ ਜ਼ਰਾ ਸੁਧਰਾ ਦਿਖ ਰਿਹਾ ਹੈ।

ਇਸ ਮੌਕੇ ਨਿਤਿਨ ਗਡਕਰੀ ਅਹਿਮਦਨਗਰ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਪੁੱਜੇ ਸਨ। ਮਹਾਂਰਾਸ਼ਟਰ ਦੇ ਗਵਰਨਰ ਸੀ ਵਿਦਿਆਸਾਗਰ ਰਾਓ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ।

2 thoughts on “ਬੇਹੋਸ਼ ਹੋ ਕੇ ਮੰਚ ’ਤੇ ਹੀ ਡਿੱਗੇ ਨਿਤਿਨ ਗਡਕਰੀ!

Leave a Reply

Your email address will not be published. Required fields are marked *