5 ਨਵੇਂ ਫੋਨ ਲਾਂਚ ਕੀਤੇ ਨੋਕੀਆ ਨੇ !

Technology

ਨੋਕੀਆ ਦੇ ਮੋਬਾਇਲ ਬਣਾਉਣ ਵਾਲੀ ਕੰਪਨੀ ਐੱਚ.ਐੱਮ.ਡੀ. ਗਲੋਬਲ ਨੇ ਬਾਰਸੀਲੋਨਾ ’ਚ ਆਯੋਜਿਤ ਮੋਬਾਇਲ ਵਰਲਡ ਕਾਂਗਰਸ 2019 ’ਚ ਆਪਣੇ 5 ਨਵੇਂ ਫੋਨ ਲਾਂਚ ਕੀਤੇ ਹਨ। ਕੰਪਨੀ ਨੇ ਐਤਵਾਰ ਨੂੰ ਇਸ ਈਵੈਂਟ ’ਚ Nokia 9 Pureview, Nokia 3.2, Nokia 4.2, Nokia 1 Plus ਅਤੇ Nokia 210 ਲਾਂਚ ਕੀਤੇ ਹਨ। Nokia 9 Pureview ਪੈਂਟਾ ਕੈਮਰਾ ਸਮਾਰਟਫੋਨ ਹੈ, ਯਾਨੀ ਇਸ ਫੋਨ ਦੇ ਬੈਕ ’ਚ 5 ਕੈਮਰੇ ਦਿੱਤੇ ਗਏ ਹਨ। ਉਥੇ ਹੀ ਨੋਕੀਆ 210 ਕੰਪਨੀ ਦਾ ਲੇਟੈਸਟ ਫੀਚਰ ਫੋਨ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਫੋਨ ਦੀ ਕੀਮਤ ਕੀ ਹੈ ਅਤੇ ਇਨ੍ਹਾਂ ’ਚ ਕੀ ਖਾਸ ਫੀਚਰਜ਼ ਹਨ।

ਇਸ ਫੋਨ ਦੀ ਕੀਮਤ 699 ਡਾਲਰ (ਕਰੀਬ 50,000 ਰੁਪਏ) ਹੈ। ਇਸ ਸਮਾਰਟਫੋਨ ਦੀ ਸੇਲ ਮਾਰਚ ’ਚ ਸ਼ੁਰੂ ਹੋਵੇਗੀ। Nokia 9 PureView ਦੇ ਬੈਕ ’ਚ 12-12 ਮੈਗਾਪਿਕਸਲ ਦੇ 5 ਕੈਮਰੇ ਦਿੱਤੇ ਗਏ ਹਨ। ਸੈਲਫੀ ਲਈ ਫੋਨ ’ਚ 20 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ’ਚ ਨੈਕਸਟ ਜਨਰੇਸ਼ਨ ਪ੍ਰੋ ਕੈਮਰਾ ਐਪ ਵੀ ਦਿੱਤੀ ਗਈ ਹੈ। Nokia 9 PureView ’ਚ 5.99 ਇੰਚ ਦੀ QHD+ pOLED ਨੋਕੀਆ PureDisPlay ਡਿਸਪਲੇਅ ਹੈ। ਇਹ ਸਮਾਰਟਫੋਨ 6000 ਸੀਰੀਜ਼ ਐਲਮੀਨੀਅਮ ਨਾਲ ਬਣਾਇਆ ਗਿਆ ਹੈ ਅਤੇ ਇਸ ਵਿਚ ਕਾਰਨਿੰਗ ਗੋਰਿਲਾ ਗਲਾਸ 5 ਦਿੱਤਾ ਗਿਆ ਹੈ।

Nokia 4.2

ਫੋਨ ’ਚ 5.7 ਇੰਚ ਦੀ ਡਿਸਪਲੇਅ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 439 ਪ੍ਰੋਸੈਸਰ ਨਾਲ ਪਾਵਰਡ ਹੈ। ਨੋਕੀਆ 4.2 ਸਮਾਰਟਫੋਨ ਬਲੈਕ ਅਤੇ ਸਿਗਨੇਚਰ ਸੈਂਡ ਪਿੰਕ ਕਲਰ ’ਚ ਆਏਗਾ। ਇਸ ਫੋਨ ਦੀ ਸ਼ੁਰੂਆਤੀ ਕੀਮਤ 169 ਡਾਲਰ (ਕਰੀਬ 12,000 ਰੁਪਏ) ਹੋਵੇਗੀ। ਇਸ ਦੀ ਸ਼ਿਪਿੰਗ ਅਪ੍ਰੈਲ ’ਚ ਸ਼ੁਰੂ ਹੋਵੇਗੀ। ਇਹ ਫੋਨ 2 ਜੀ.ਬੀ. ਰੈਮ+16 ਜੀ.ਬੀ. ਸਟੋਰੇਜ ਅਤੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਆਪਸ਼ਨ ’ਚ ਆਏਗਾ। ਫੋਨ ’ਚ 3,000mAh ਦੀ ਬੈਟਰੀ ਹੈ। ਫੋਨ ’ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ’ਚ ਫਿੰਗਰਪ੍ਰਿੰਟ ਅਤੇ ਫੇਸ ਅਨਲਾਕ ਸਪੋਰਟ ਦਿੱਤਾ ਗਿਆ ਹੈ।

Nokia 3.2 – ਇਸ ਫੋਨ ’ਚ 6.26 ਇੰਚ ਦੀ ਐੱਚ.ਡੀ. ਡਿਸਪਲੇਅ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 139 ਡਾਲਰ (ਕਰੀਬ 10,000 ਰੁਪਏ) ਹੈ। ਇਹ ਫੋਨ ਬਲੈਕ ਅਤੇ ਸਟੀਲ ਕਲਰ ’ਚ ਆਏਗਾ। ਇਹ ਫੋਨ 2 ਜੀ.ਬੀ. ਰੈਮ+16 ਜੀ.ਬੀ. ਸਟੋਰੇਜ ਅਤੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ’ਚ ਆਏਗਾ। ਫੋਨ ’ਚ 4,000mAh ਦੀ ਬੈਟਰੀ ਹੈ। ਇਹ ਫੋਨ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਅਨਲਾਕ ਨੂੰ ਸਪੋਰਟ ਕਰੇਗਾ।

Nokia 1 Plus – ਇਹ ਕੰਪਨੀ ਦਾ ਐਂਟਰੀ ਲੈਵਲ ਸਮਾਰਟਫੋਨ ਹੈ। ਇਸ ਫੋਨ ਦੀ ਕੀਮਤ 99 ਡਾਲਰ ਹੈ। ਇਹ ਫੋਨ ਰੈੱਡ, ਬਲਿਊ ਅਤੇ ਬਲੈਕ ਕਲਰ ’ਚ ਲਾਂਚ ਹੋਇਆ ਹੈ। ਇਹ ਫੋਨ 3ਡੀ ਨੈਨੋ ਟੈਕਸਚਰ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ 5.45 ਇੰਚ ਦੀ FWVGA IPS ਡਿਸਪਲੇਅ ਹੈ। ਇਸ ਫੋਨ ਦੇ ਰੀਅਰ ’ਚ 8 ਮੈਗਾਪਿਕਸਲ ਦਾ ਅਤੇ ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ 9 ਪਾਈ ’ਤੇ ਚੱਲਦਾ ਹੈ।

Nokia 210 – ਇਸ ਫੋਨ ਦੀ ਕੀਮਤ 35 ਡਾਲਰ (ਕਰੀਬ 2,450 ਰੁਪਏ) ਹੈ ਅਤੇ ਇਹ ਫੋਨ ਅਗਲੇ ਹਫਤੇ ਤੋਂ ਉਪਲੱਬਧ ਹੋਵੇਗਾ। ਨੋਕੀਆ ਦਾ ਇਹ ਫੀਚਰ ਫੋਨ ਰੈੱਡ, ਗ੍ਰੇਅ ਅਤੇ ਬਲੈਕ ਕਲਰ ’ਚ ਮਿਲੇਗਾ। ਨੋਕੀਆ 210 ਕੰਪਨੀ ਦੇ ਖੁਦ ਦੇ ਐੱਸ30+ ਆਪਰੇਟਿੰਗ ਸਿਸਟਮ ’ਤੇ ਚੱਲੇਗਾ। ਨੋਕੀਆ ਦਾ ਇਹ ਲੇਟੈਸਟ ਫੀਚਰ ਫੋਨ ਪ੍ਰੀ-ਇੰਸਟਾਲ ਓਪੇਰਾ ਮਿਨੀ ਬ੍ਰਾਊਜ਼ਰ ਦੇ ਨਾਲ ਆਇਆ ਹੈ, ਜੋ ਕਿ ਯੂਜ਼ਰਜ਼ ਨੂੰ ਇੰਟਰਨੈੱਟ ਚਲਾਉਣ ਦੀ ਸਹੂਲਤ ਦਿੰਦਾ ਹੈ। ਨੋਕੀਆ ਦੇ ਇਸ ਫੀਚਰ ਫੋਨ ’ਚ ਕਲਾਸਿਕ ਸਨੇਕ ਗੇਮ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ ’ਚ ਗੇਮਜ਼, ਐਪਸ ਅਤੇ ਮੂਵੀਜ਼ ਲਈ ਬਿਲਟ-ਇਨ ਐਪ ਸਟੋਰ ਹੈ। ਨੋਕੀਆ ਦੇ ਇਸ ਫੀਚਰ ਫੋਨ ’ਚ ਬਿਲਟ ਇਨ ਐੱਲ.ਈ.ਡੀ. ਫਲੈਸ਼ ਦੇ ਨਾਲ ਰੀਅਰ ਕੈਮਰਾ ਦਿੱਤਾ ਗਿਆ ਹੈ।