ਹੁਣ ਪਾਕਿ ਪ੍ਰਿਥਵੀਰਾਜ ਕਪੂਰ ਦੇ ਘਰ ਨੂੰ ਬਣਾਵੇਗਾ ਮਿਊਜ਼ਿਅਮ ਕਰਤਾਰਪੁਰ ਲਾਂਘੇ ਤੋਂ ਬਾਅਦ!

Entertainment

ਹਾਲ ਹੀ ‘ਚ ਪਾਕਿਸਤਾਨ ਅਤੇ ਭਾਰਤ ਨੇ ਕਰਤਾਪੁਰ ਲਾਂਘੇ ਦਾ ਨੀਂਹ ਪੱਥਰ ਰੱਖ ਆਪਣੇ ਰਿਸ਼ਤੇ ਠੀਕ ਕਰਨ ‘ਚ ਪਹਿਲਾਂ ਕਦਮ ਚੁੱਕਿਆ ਹੈ। ਇਸ ਤੋਂ ਬਾਅਦ ਹੁਣ ਖ਼ਬਰ ਹੈ ਕਿ ਪਾਕਿ ਇੱਕ ਹੋਰ ਅਜਿਹਾ ਹੀ ਕਦਮ ਜਲਦੀ ਹੀ ਚੁੱਕਣ ਵਾਲਾ ਹੈ। ਇਸ ਵਾਰ ਪਾਕਿਸਤਾਨ ਭਾਰਤ ਦੇ ਮਸ਼ਹੂਰ ਅਦਾਕਾਰ ਪ੍ਰਿਥਵੀਰਾਜ ਕਪੂਰ ਦਾ ਘਰ, ਜੋ ਪਾਕਿਸਤਾਨ ‘ਚ ਮੌਜੂਦ ਹੈ ਉਸ ਨੂੰ ਮਿਊਜ਼ਿਅਮ ‘ਚ ਬਦਲਣ ਦਾ ਐਲਾਨ ਕੀਤਾ ਹੈ।

ਦਰਅਸਲ ਰਿਸ਼ੀ ਕਪੂਰ ਦੀ ਇਸ ਅਪਿਲ ਨੂੰ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਕਬੂਲ ਕਰ ਲਿਆ ਹੈ। ਪ੍ਰਿਥਵੀਰਾਜ ਕਪੂਰ ਦਾ ਜਨਮ 3 ਨਵੰਬਰ, 1901 ‘ਚ ਹੋਇਆ ਸੀ। ਜਿਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਵੱਖਰੀ ਹੀ ਪਛਾਣ ਦਿੱਤੀ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਈਲੈਂਟ ਫ਼ਿਲਮਾਂ ਦੇ ਨਾਲ ਕੀਤੀ ਸੀ।29 ਮਈ, 1972 ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੂੰ ‘ਦਾਦਾ ਸਾਹਿਬ ਫਾਲਕੇ’ ਅਵਾਰਡ ਵੀ ਮਿਲਿਆ ਸੀ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਪ੍ਰਿਥਵੀਰਾਜ ਨੇ ਭਾਰਤ ਦੀ ਪਹਿਲੀ ਬੋਲਣ ਵਾਲੀ ਫ਼ਿਲਮ ‘ਆਲਮ ਆਰਾ’ ‘ਚ ਮੁੱਖ ਭੂਮਿਕਾ ਵੀ ਨਿਭਾਈ ਸੀ।

3 thoughts on “ਹੁਣ ਪਾਕਿ ਪ੍ਰਿਥਵੀਰਾਜ ਕਪੂਰ ਦੇ ਘਰ ਨੂੰ ਬਣਾਵੇਗਾ ਮਿਊਜ਼ਿਅਮ ਕਰਤਾਰਪੁਰ ਲਾਂਘੇ ਤੋਂ ਬਾਅਦ!

Leave a Reply

Your email address will not be published. Required fields are marked *