ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ- ਭਾਜਪਾ ਦਾ ਜਿੱਤਣ ਨਾਲ ਹੋ ਸਕਦੀ ਹੈ ਸ਼ਾਂਤੀ ਗੱਲਬਾਤ ਪਾਕ-ਹਿੰਦੁਸਤਾਨ

Trending

ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਤੋਂ ਠੀਕ ਇਕ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੱਡਾ ਬਿਆਨ ਦਿੱਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਭਾਰਤ ‘ਚ ਅਗਾਮੀ ਚੋਣਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਜਪਾ ਦੁਬਾਰਾ ਸੱਤਾ ‘ਚ ਆਉਂਦੀ ਹੈ ਤਾਂ ਸ਼ਾਂਤੀ ਗੱਲਬਾਤ ਹੋਣ ਦੀ ਚੰਗੀ ਉਮੀਦ ਹੈ। ਵਿਦੇਸ਼ੀ ਪੱਤਰਕਾਰਾਂ ਨਾਲ ਗੱਲਬਾਤ ‘ਚ ਇਮਰਾਨ ਨੇ ਕਿਹਾ ਕਿ ਜੇਕਰ ਭਾਜਪਾ ਸੱਤਾ ‘ਚ ਆਈ ਤਾਂ ਕਸ਼ਮੀਰ ਮੁੱਦੇ ਦਾ ਕੋਈ ਹੱਲ ਨਿਕਲ ਸਕਦਾ ਹੈ। 

ਇਮਰਾਨ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ‘ਚ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ‘ਚ ਬਣੀ ਤਾਂ ਉਹ ਪਾਕਿਸਤਾਨ ਨਾਲ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਤੋਂ ਪਿੱਛੇ ਹੱਟ ਸਕਦੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੋਦੀ ਦੀ ਤੁਲਨਾ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਵੀ ਕੀਤੀ ਅਤੇ ਕਿਹਾ ਕਿ ਮੋਦੀ ਉਨ੍ਹਾਂ ਵਾਂਗ ਡਰ ਅਤੇ ਰਾਸ਼ਟਰਵਾਦ ਦੇ ਮੁੱਦੇ ‘ਤੇ ਚੋਣ ਮੈਦਾਨ ‘ਚ ਉਤਰੇ ਹਨ।
ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ‘ਚ ਸੀ. ਪੀ. ਆਰ. ਐੱਫ. ਦੇ ਕਾਫਲੇ ‘ਤੇ ਫਿਦਾਇਨ ਹਮਲਾ ਹੋਇਆ ਸੀ। ਇਸ ‘ਚ 40 ਜਵਾਨ ਸ਼ਹੀਦ ਹੋ ਗਏ ਸਨ। ਹਮਲੇ ਦੀ ਜ਼ਿੰਮੇਵਾਰੀ ਨੇ ਜੈਸ਼-ਏ-ਮੁਹੰਮਦ ਨੇ ਲਈ ਸੀ। ਭਾਰਤ ਨੇ 26 ਫਰਵਰੀ ਨੂੰ ਪਾਕਿਸਤਾਨ ‘ਚ ਦਾਖਲ ਹੋ ਕੇ ਬਾਲਾਕੋਟ, ਚਕੋਟੀ ਅਤੇ ਮੁਜ਼ੱਫਰਾਬਾਦ ‘ਚ ਏਅਰ ਸਟ੍ਰਾਈਕ ਕੀਤੀ ਸੀ। 27 ਫਰਵਰੀ ਨੂੰ ਪਾਕਿਸਤਾਨ ਦੇ ਜਹਾਜ਼ਾਂ ਨੇ ਭਾਰਤੀ ਸਰਹੱਦ ਦਾ ਉਲੰਘਣ ਕੀਤਾ ਸੀ। ਜਵਾਬੀ ਕਾਰਵਾਈ ‘ਚ ਭਾਰਤੀ ਜਹਾਜ਼ਾਂ ਨੇ ਪਾਕਿਸਤਾਨ ਦਾ ਇਕ ਐੱਫ-16 ਮਾਰ ਸੁੱਟਿਆ ਸੀ। ਭਾਰਤ ਪਾਕਿਸਤਾਨ ਤੋਂ ਲਗਾਤਾਰ ਅੱਤਵਾਦੀ ਗੁੱਟਾਂ ‘ਤੇ ਕਾਰਵਾਈ ਕਰਨ ਨੂੰ ਕਹਿ ਰਿਹਾ ਹੈ।