ਪ੍ਰਕਾਸ਼ ਸਿੰਘ ਬਾਦਲ ਨਹੀਂ ਜਾ ਸਕਦੇ ਜਲਿਆਂਵਾਲਾ ਬਾਗ – ਸਿਹਤ ਚੰਗੀ ਨਾ ਹੋਣ ਕਰ !

Tranding news Trending

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਪੱਥਰ ‘ਤੇ ਲਕੀਰ ਹੈ ਅਤੇ ਕਿਸੇ ਪਾਰਟੀ ਕੋਲ ਉਨ੍ਹਾਂ ਦੇ ਬਰਾਬਰ ਦਾ ਆਗੂ ਨਹੀਂ ਹੈ। ਸ. ਬਾਦਲ ਲੰਬੀ ਹਲਕੇ ਦੇ ਪਿੰਡ ਤਰਮਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ  ਨੂੰ ਪੁੱਛਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣ ਜਾਣ ਨਾਲ ਦੋਵਾਂ ਦੇਸ਼ਾਂ ਦੀ ਸਾਂਝ ਵਧੇਗੀ ਤਾਂ ਉਨ੍ਹਾਂ ਗੱਲ ਨੂੰ  ਟਾਲਦੇ ਕਿਹਾ ਕਿ ਉਨ੍ਹਾਂ ਨੇ (ਇਮਰਾਨ ਖਾਨ) ਤਾਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਂਣਾ ਨਹੀਂ। ਇਹ ਤਾਂ ਹਿੰਦੋਸਤਾਨ ਦੇ ਲੋਕਾਂ ਨੇ ਬਣਾਉਣਾ ਹੈ, ਕਿਉਂਕਿ ਸਿਰਫ ਮੋਦੀ ਹੈ ਜਿਹੜੇ ਦੇਸ਼ ਨੂੰ ਚਲਾ ਸਕਦੇ ਸਨ, ਹੋਰ ਕੋਈ ਉਨ੍ਹਾਂ ਦੇ ਮੁਕਾਬਲੇ ਨਹੀਂ। ਮੋਦੀ ਨੇ ਸਾਰੇ ਦੇਸ਼ਾਂ ਨਾਲ ਰਿਸ਼ਤੇ ਕਾਇਮ ਕੀਤੇ ਅਤੇ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ, ਇਸ ਲਈ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਕੋਈ ਰੋਕ ਨਹੀਂ ਸਕਦਾ। ਜਲਿਆਂਵਾਲਾ ਬਾਗ ‘ਚ ਕੈਂਡਲ ਮਾਰਚ ਅਤੇ ਰਾਹੁਲ ਗਾਂਧੀ ਦੀ ਫੇਰੀ ‘ਤੇ ਬੋਲਦਿਆਂ ਬਾਦਲ ਨੇ ਕਿਹਾ ਇਹ ਚੰਗੀ ਗੱਲ ਹੈ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ। ਉਨ੍ਹਾਂ ਖੁਦ 
ਵੀ ਜਾਣਾ ਸੀ ਪਰ ਸਿਹਤ ਚੰਗੀ ਨਾ ਹੋਣ ਕਰ ਕੇ ਉਹ ਸਫਰ ਨਹੀਂ ਕਰ ਸਕਦੇ। ਬਠਿੰਡਾ ਸੀਟ ਨੂੰ ਲੈ ਕੇ ਅਕਾਲੀ ਦਲ ਦੇ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਮੈਂ ਕੋਈ ਜਵਾਬ ਨਹੀਂ ਦੇ ਸਕਦਾ ਅਤੇ ਨਾ ਹੀ ਮੈਂ ਇਨ੍ਹਾਂ ਗੱਲਾਂ ਨਾਲ ਤੁਅੱਲਕ ਰੱਖਦਾ ਹਾਂ ਇਹ ਕੋਰ ਕਮੇਟੀ ਅਤੇ ਪ੍ਰਧਾਨ ਨੇ ਫੈਸਲਾ ਕਰਨਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਇਹ ਵੀ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਸੈਂਕੜੇ ਵਾਅਦੇ ਕੀਤੇ ਸੀ ਪਰ ਇਕ ਵੀ ਪੂਰਾ ਨਹੀਂ ਕੀਤਾ ਗਿਆ , ਇਸ ਲਈ ਲੋਕਾਂ ਦਾ ਮੋਹ ਕਾਂਗਰਸ ਨਾਲੋਂ ਭੰਗ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਕੀਮਾਂ ਅਤੇ ਇਥੋਂ ਤੱਕ ਕਿ ਸਾਡੇ ਵੱਲੋਂ ਗਰਾਂਟ ਲਈ ਦਿੱਤੇ ਪੈਸੇ ਵੀ ਵਾਪਸ ਕਰ ਲਏ ਹਨ। ਇਸ ਮੌਕੇ ਉਨ੍ਹਾਂ ਪਾਰਟੀ ਵਿਚ ਹਲਕੇ ਦੇ ਜਨਰਲ ਸਕੱਤਰ ਬਣਾਏ ਸੁਖਬੀਰ ਸਿੰਘ ਗੱਗੜ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਮਨਦੀਪ ਸਿੰਘ ਪੱਪੀ ਤਰਮਾਲਾ ਸਮੇਤ ਆਗੂ ਹਾਜ਼ਰ ਸਨ।