ਡੀ. ਸੀ. ਦਫਤਰ ‘ਚ ਪਟਵਾਰੀ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ

Trending

ਜਲੰਧਰ: ਡੀ. ਸੀ. ਦਫਤਰ ਤੋਂ ਵਿਜੀਲੈਂਸ ਟੀਮ ਨੇ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਅਧਿਕਾਰੀ ਮੁਤਾਬਕ ਉਨ੍ਹਾਂ ਨੂੰ ਰਾਜ ਕੁਮਾਰ ਨਾਮ ਦੇ ਵਿਅਕਤੀ ਤੋਂ ਸ਼ਿਕਾਇਤ ਮਿਲੀ ਸੀ ਕਿ ਨਿਜੀ ਕੰਮ ਦੇ ਬਦਲੇ ‘ਚ ਪਟਵਾਰੀ ਪੈਸਿਆਂ ਦੀ ਮੰਗ ਕਰ ਰਿਹਾ ਹੈ। ਰਜਿੰਦਰ ਸਿੰਘ ਪੱਡਾ ਤੇ ਉਸ ਦਾ ਕਰਿੰਦਾ ਡੋਨਲ ਨੇ ਗੜਾ ਨਿਵਾਸੀ ਰਾਜਕੁਮਾਰ ਤੋਂ ਇਕ ਕੰਮ ਦੇ ਬਦਲੇ 80000 ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ‘ਚੋਂ 19000 ਦੀ ਰਕਮ ਅੱਜ ਪਟਵਾਰੀ ਨੂੰ ਦੇ ਦਿੱਤੀ ਗਈ ਸੀ। ਵਿਜੀਲੈਂਸ ਵਿਭਾਗ ਨੂੰ ਪਹਿਲਾਂ ਤੋਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਜਿਸ ਦੇ ਬਾਅਦ ਅਧਿਕਾਰੀਆਂ ਨੇ ਟ੍ਰੈਪ ਲਗਾ ਕੇ ਪਟਵਾਰੀ ਤੇ ਉਸ ਦੇ ਕਰਿੰਦੇ ਨੂੰ ਰੰਗੇ ਹੱਥੀ ਕਾਬੂ ਕਰ ਲਿਆ।

ਉਥੇ ਹੀ ਇਸ ਮਾਮਲੇ ‘ਚ ਸ਼ਿਕਾਇਤ ਕਰਤਾ ਰਾਜ ਕੁਮਾਰ ਨੇ ਦੱਸਿਆ ਕਿ ਦੋਸ਼ੀ ਪਟਵਾਰੀ ਉਨ੍ਹਾਂ ਦੇ ਇੰਤਕਾਲ ਕਰਨ ਦੇ ਬਦਲੇ ‘ਚ ਪਹਿਲਾਂ ਡੇਢ ਲੱਖ ਦੀ ਰਿਸ਼ਵਤ ਦੀ ਡਿਮਾਂਡ ਕਰ ਰਿਹਾ ਸੀ ਪਰ ਬਾਅਦ ‘ਚ ਇਕ ਲੱਖ ‘ਚ ਗੱਲ ਤੈਅ ਹੋ ਗਈ। ਜਿਸ ਨੂੰ ਲੈ ਕੇ ਉਸ ਨੇ ਵਿਜੀਲੈਂਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਅਤੇ ਅੱਜ ਵਿਜੀਲੈਂਸ ਵਲੋਂ ਟ੍ਰੈਪ ਲਗਾ ਕੇ ਰਿਸ਼ਵਤ ਦੀ 20 ਹਜ਼ਾਰ ਦੀ ਪਹਿਲੀ ਕਿਸ਼ਤ ਪਟਵਾਰੀ ਦੇ ਕਰਿੰਦੇ ਨੂੰ ਦਿੱਤੀ ਸੀ। ਜਿਸ ਨੂੰ ਬਾਅਦ ‘ਚ ਕਰਿੰਦੇ ਨੇ ਪਟਵਾਰੀ ਦੀ ਦਰਾਜ ‘ਚ ਰੱਖ ਦਿੱਤਾ ਅਤੇ ਵਿਜੀਲੈਂਸ ਅਧਿਕਾਰੀਆਂ ਨੇ ਦੋਸ਼ੀ ਨੂੰ ਰੰਗੇ ਹੱਥੀ ਕਾਬੂ ਕਰ ਲਿਆ।