ਪੈਟਰੋਲ-ਡੀਜ਼ਲ ਦੀਆਂ ਕੀਮਤਾਂ 2 ਦਿਨ ਬਾਅਦ ਫਿਰ ਵਧੀਆਂ !

Business

ਅੰਤਰਰਾਸ਼ਟਰੀ ਬਜ਼ਾਰ ਵਿਚ ਪਿਛਲੇ ਦਿਨਾਂ ‘ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਸਥਾਨਕ ਪੱਧਰ ‘ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਸੋਮਵਾਰ ਨੂੰ ਵਾਧਾ ਦਰਜ ਕੀਤਾ ਗਿਆ, ਇਸ ਤੋਂ ਬਾਅਦ ਲਗਾਤਾਰ ਤਿੰਨ ਦਿਨ ਕੀਮਤਾਂ ਸਥਿਰ ਰਹੀਆਂ। ਅੱਜ ਯਾਨੀ 14 ਫਰਵਰੀ 2019 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 6 ਪੈਸੇ ਵਧ ਕੇ 70.39 ਅਤੇ ਡੀਜ਼ਲ ਦੀ ਕੀਮਤ 5 ਪੈਸੇ ਵਧ ਕੇ 65.67 ਹੋ ਗਈ ਹੈ |ਦੁਨੀਆ ਭਰ ਦੇ ਆਰਥਿਕ ਵਾਧੇ ਨੂੰ ਲੈ ਕੇ ਚਿੰਤਾ ਦਾ ਅਸਰ ਕੱਚੇ ਤੇਲ ‘ਤੇ ਹੈ। ਜੇਕਰ ਦੁਨੀਆ ਵਿਚ ਆਰਥਿਕ ਵਾਧਾ ਘੱਟ ਰਹਿੰਦਾ ਹੈ ਤਾਂ ਉਤਪਾਦਨ ਅਤੇ ਹੋਰ ਗਤੀਵਿਧਿਆਂ ਦੀ ਰਫਤਾਰ ਵੀ ਘੱਟ ਹੋ ਜਾਵੇਗੀ। ਨਤੀਜੇ ਵਜੋਂ ਕੱਚੇ ਤੇਲ ਦੀ ਮੰਗ ਵੀ ਘੱਟ ਹੋ ਜਾਵੇਗੀ ਦੁਨੀਆ ਭਰ ਦੇ ਆਰਥਿਕ ਵਾਧੇ ਨੂੰ ਲੈ ਕੇ ਚਿੰਤਾ ਦਾ ਅਸਰ ਕੱਚੇ ਤੇਲ ‘ਤੇ ਹੈ। ਜੇਕਰ ਦੁਨੀਆ ਵਿਚ ਆਰਥਿਕ ਵਾਧਾ ਘੱਟ ਰਹਿੰਦਾ ਹੈ ਤਾਂ ਉਤਪਾਦਨ ਅਤੇ ਹੋਰ ਗਤੀਵਿਧਿਆਂ ਦੀ ਰਫਤਾਰ ਵੀ ਘੱਟ ਹੋ ਜਾਵੇਗੀ। ਨਤੀਜੇ ਵਜੋਂ ਕੱਚੇ ਤੇਲ ਦੀ ਮੰਗ ਵੀ ਘੱਟ ਹੋ ਜਾਵੇਗੀ।

ਦਿੱਲੀ ਵਿਚ ਅੱਜ ਇਕ ਲਿਟਰ ਪੈਟਰੋਲ ਦੀ ਕੀਮਤ 70.39 ਰੁਪਏ ਹੈ ਅਤੇ 1 ਲਿਟਰ ਡੀਜ਼ਲ ਦੀ ਕੀਮਤ 65.67 ਰੁਪਏ ਪ੍ਰਤੀ ਲਿਟਰ ਹੈ। ਕੋਲਕਾਤਾ ਵਿਚ 1 ਲਿਟਰ ਪੈਟਰੋਲ ਹੁਣ 72.50 ਰੁਪਏ ਪ੍ਰਤੀ ਲਿਟਰ ਹੋ ਗਿਆ ਜਦੋਂਕਿ ਡੀਜ਼ਲ ਦੀ ਕੀਮਤ 67.45 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਮੁੰਬਈ ਵਿਚ ਪੈਟਰੋਲ ਦੀ ਨਵੀਂ ਕੀਮਤ 76.03 ਰੁਪਏ ਪ੍ਰਤੀ ਲਿਟਰ ਹੈ ਜਦੋਂਕਿ ਡੀਜ਼ਲ 68.76 ਰੁਪਏ ਪ੍ਰਤੀ ਲਿਟਰ ਹੈ। ਚੇਨਈ ‘ਚ ਪੈਟਰੋਲ 73.06 ਅਤੇ ਡੀਜ਼ਲ 69.37 ਰੁਪਏ ਪ੍ਰਤੀ ਲਿਟਰ ਹੈ। ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ‘ਚ ਪੈਟਰੋਲ 75.42 ਰੁਪਏ, ਲੁਧਿਆਣੇ ‘ਚ 75.93 ਰੁਪਏ, ਅੰਮ੍ਰਿਤਸਰ 76.04 ਰੁਪਏ, ਪਟਿਆਲੇ ‘ਚ 75.82 ਰੁਪਏ ਅਤੇ ਚੰਡੀਗੜ੍ਹ ‘ਚ 66.57 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।