ਅੱਜ ਫਿਰ ਸਥਿਰ ਪੈਟਰੋਲ ਦੀਆਂ ਕੀਮਤਾਂ , ਡੀਜ਼ਲ ਹੋਇਆ ਮਹਿੰਗਾ3 ਦਿਨ ਬਾਅਦ !

Business

ਪੈਟਰੋਲ ਦੀਆਂ ਕੀਮਤ ਅੱਜ ਵੀ ਸਥਿਰ ਰਹੀਆਂ। ਉੱਧਰ ਡੀਜ਼ਲ ਦੀ ਕੀਮਤ ‘ਚ ਅੱਜ ਵਾਧਾ ਦੇਖਣ ਨੂੰ ਮਿਲਿਆ ਹੈ। ਦਿੱਲੀ ‘ਚ ਅੱਜ ਇਕ ਲੀਟਰ ਪੈਟਰੋਲ ਦੀ ਕੀਮਤ 70.44 ਰੁਪਏ ਪ੍ਰਤੀ ਲੀਟਰ ਹੈ ਤਾਂ ਡੀਜ਼ਲ ਦੀ ਕੀਮਤ 65.56 ਰੁਪਏ ਪਰਤੀ ਲੀਟਰ ਰਹੀ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਲਗਾਤਾਰ ਸੱਤ ਦਿਨ ਤੱਕ ਪੈਟਰੋਲ ਅਤੇ ਡੀਜ਼ਲ ਦੀ ਕੀਮਤ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ਸੀ।ਬੁੱਧਵਾਰ ਨੂੰ ਦਿੱਲੀ ‘ਚ ਪੈਟਰੋਲ ਦੀ ਕੀਮਤ 70.44 ਰੁਪਏ ਪ੍ਰਤੀ ਲੀਟਰ ਉੱਧਰ ਕੋਲਕਾਤਾ ‘ਚ 72.55 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਉੱਧਰ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਪੈਟਰੋਲ ਦੀ ਕੀਮਤ 76.08 ਰੁਪਏ ਪ੍ਰਤੀ ਲੀਟਰ ਅਤੇ ਚੇਨਈ ‘ਚ ਪੈਟਰੋਲ ਦੀ ਕੀਮਤ 73.11 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਦਿੱਲੀ ਅਤੇ ਕੋਲਕਾਤਾ ‘ਚ ਡੀਜ਼ਲ ਦੀ ਕੀਮਤ ਕ੍ਰਮਵਾਰ 65.56 ਅਤੇ 67.29 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਹਾਲਾਂਕਿ ਉੱਧਰ ਮੁੰਬਈ ਅਤੇ ਚੇਨਈ ‘ਚ ਡੀਜ਼ਲ ਇਸ ਦੀ ਕੀਮਤ ਘਟ ਕੇ ਕ੍ਰਮਵਾਰ 68.59 ਅਤੇ 69.29 ਰੁਪਏ ਪ੍ਰਤੀ ਲੀਟਰ ਹੋ ਗਈ ਹੈ।