ਪੰਜਾਬ ਦਾ ਸਭ ਤੋਂ ਫਲਾਪ ਮੁੱਖ ਮੰਤਰੀ ਕੈਪਟਨ : ਸੁਖਬੀਰ |

Uncategorized

ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਨੂੰ ਹੁਣ ਤੱਕ ਦਾ ਸਭ ਤੋਂ ਫਲਾਪ ਮੁੱਖ ਮੰਤਰੀ ਗਰਦਾਨਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਗੱਡੀ ਬਿਨਾਂ ਡਰਾਈਵਰ ਤੋਂ ਚੱਲ ਰਹੀ ਹੈ। ਇਸ ਦਾ ਡਰਾਈਵਰ ਮੌਜ-ਮਸਤੀ ਵਿਚ ਮਘਨ ਹੈ।ਬਾਦਲ ਅੱਜ ਸਨੌਰ ਅਤੇ ਪਟਿਆਲਾ ਹਲਕਾ ਦਿਹਾਤੀ ਵਿਖੇ ਰੱਖੇ ਵਰਕਰ ਮਿਲਣੀ ਸਮਾਗਮ ਮੌਕੇ ਬੋਲ ਰਹੇ ਸਨ। ਸਮਾਗਮ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਯੂਥ ਪ੍ਰਧਾਨ ਸਤਬੀਰ ਸਿੰਘ ਖੱਟਡ਼ਾ ਦੀ ਅਗਵਾਈ ’ਚ ਹੋ ਰਿਹਾ ਸੀ। ਸੁਖਬੀਰ ਬਾਦਲ ਨੇ ਅੱਜ ਵਰਕਰਾਂ ਨੂੰ ਖੁੱਲ੍ਹਾ ਸਮਾਂ ਦਿੱਤਾ। ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਅਾਂ। ਆ ਰਹੀਅਾਂ ਲੋਕ ਸਭਾ ਚੋਣਾਂ ਲਈ ਵੀ ਲੋਕਾਂ ਦੀ ਨਬਜ਼ ਟੋਹੀ। ਸੁਖਬੀਰ ਬਾਦਲ ਨੇ ਯੂ. ਪੀ. ਸਰਕਾਰ ਵੱਲੋਂ 84 ਦੇ ਕਤਲੇਆਮ ਦੇ ਦੋਸ਼ੀਆਂ ਲਈ ਬਣਾਈ ਸਿਟ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ 34 ਸਾਲਾਂ ਵਿਚ ਕਾਂਗਰਸ ਨੇ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ। ਮੋਦੀ ਨੇ ਆਪਣੀ ਪਹਿਲੀ ਟਰਮ ਵਿਚ ਹੀ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇ. ਜੇ. ਸਿੰੰਘ ਬਾਗੀ ਹੈ। ਟਕਸਾਲੀਆਂ ਵਿਚ ਵੀ 2 ਮਹੀਨਿਅਾਂ ਤੋਂ ਵੱਧ ਨਹੀਂ ਟਿਕਦਾ। ਅਸੀਂ ਉਸ ਨੂੰ ਸਭ ਤੋਂ ਵੱਧ ਮਾਣ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਗੰਨੇ ਦੀ ਫਸਲ ਦਾ ਮੁੱਲ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਸਾਨਾਂ ਦੇ ਹੱਕ ਵਿਚ ਡਟਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਗੰਨੇ ਦੀ ਫਸਲ ਦਾ ਮੁੱਲ ਵਿਆਜ ਸਮੇਤ ਦਿੱਤਾ ਜਾਵੇ। ਸੁਖਬੀਰ ਨੇ ਕਿਹਾ ਕਿ ਪੰਜਾਬ ਪਾਵਰਕਾਮ ਵੱਲੋਂ ਲੋਕਾਂ ਦੇ ਘਰਾਂ ਦੇ ਬਿਜਲੀ ਬਿੱਲਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਲੋਕਾਂ ਦਾ ਕਚੂੰਮਰ ਨਿਕਲ ਗਿਆ ਹੈ।
ਲੋਕ ਕਾਂਗਰਸ ਤੋਂ ਦੁਖੀ : ਚੰਦੂਮਾਜਰਾ- ਪਟਿਆਲਾ, (ਜੋਸਨ)-ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਪੰਜਾਬ ਦੇ ਲੋਕ ਹੁਣ ਦੁਖੀ ਹਨ। ਪਿੰਡਾਂ ਵਿਚ ਚੋਣਾਂ ਸਮੇਂ ਲੋਕਾਂ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ। ਪੰਜਾਬ ਪੁਲਸ ਵੱਲੋਂ ਲੋਕਾਂ ’ਤੇ ਝੂਠੇ ਪਰਚੇ ਦਰਜ ਕੀਤੇ ਗਏ।ਅਕਾਲੀ ਸਰਕਾਰ ਸਮੇਂ ਹਲਕਾ ਸਨੌਰ ਲਈ ਜਿਹਡ਼ੇ ਪ੍ਰਾਜੈਕਟ ਪਾਸ ਕਰਵਾਏ ਗਏ ਸਨ, ਉਨ੍ਹਾਂ ਨੂੰ ਸ਼ੁਰੂ ਨਹੀਂ ਕਰਵਾਇਆ ਜਾ ਰਿਹਾ।ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਦਿਹਾਤੀ ਪਟਿਆਲਾ ਦੇ ਇੰਚਾਰਜ ਸਤਬੀਰ ਸਿੰਘ ਖੱਟਡ਼ਾ ਨੇ ਕਿਹਾ ਕਿ ਪੰਜਾਬ ਦੇ ਲੋਕ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਸਫਾਇਆ ਕਰ ਦੇਣਗੇ