ਮੰਗਾਂ ਨੂੰ ਲੈ ਕੇ ਪੰਜਾਬ ਪੈਨਸ਼ਨਰਜ਼ ਯੂਨੀਅਨ ਨੇ ਜਤਾਇਆ ਰੋਸ

Trending

ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਨਸੀਬ ਸਿੰਘ ਜਡ਼ੌਤ ਦੀ ਪ੍ਰਧਾਨਗੀ ‘ਚ ਸਥਾਨਕ ਰੋਡਵੇਜ਼ ਦਫਤਰ ਦੇ ਨੇਡ਼ੇ ਹੋਈ। ਜਿਸ ਦੌਰਾਨ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ। ਕੀ ਹਨ ਮੰਗਾਂ – 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਰਿਲੀਜ਼ ਕਰਕੇ ਲਾਗੂ ਕਰਨਾ। – ਡੀ.ਏ. ਦੀਆਂ ਕਿਸ਼ਤਾਂ ਸਮੇਤ ਬਕਾਏ ਲਾਗੂ ਕਰਨਾ। – ਮੈਡੀਕਲ ਬਿਲਾਂ ਦਾ ਭੁਗਤਾਨ ਕਰਨਾ। -ਸਰਕਾਰੀ ਵਿਭਾਗਾਂ ‘ਚ ਠੇਕਾ ਪ੍ਰਣਾਲੀ ਦਾ ਪੂਰਨ ਖਾਤਮਾ ਅਤੇ ਰੈਗੂਲਰ ਭਰਤੀ ਕਰਨਾ ਆਦਿ ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਦੇ ਹੱਲ ਲਈ ਸਰਕਾਰ ਨੇ ਠੋਸ ਨੀਤੀ ਨਾ ਬਣਾਈ ਤਾਂ ਪੈਨਸ਼ਨਰਜ਼ ਅਗਾਮੀ ਲੋਕ ਸਭਾ ਚੋਣਾਂ ‘ਚ ਸਰਕਾਰ ਦੇ ਵਿਰੋਧ ‘ਚ ਉਤਰਣਗੇ। ਇਸ ਮੌਕੇ ਕਾਮਰੇਡ ਮੁਕੰਦ ਲਾਲ, ਹਰਬੰਸ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ, ਅਮਰ ਸਿੰਘ, ਰਮੇਸ਼ ਲਾਲ, ਜੰਗ ਸਿੰਘ, ਰਚਨਾ ਸਿੰਘ, ਸੁਰਜੀਤ ਸਿੰਘ, ਸਾਧੂ ਸਿੰਘ, ਮਹਿੰਦਰ ਸਿੰਘ, ਦਰਬਾਰਾ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਗਿਆਨ ਸਿੰਘ ਆਦਿ ਹਾਜ਼ਰ ਸਨ।