ਨਵਾਂ ਮਾਡਲ ਉਤਾਰਿਆ ਇਨੋਵਾ ਦੀ ਕੀਮਤ ‘ਚ ਕਟੌਤੀ ਕਰ !

Technology

ਟੋਇਟਾ ਨੇ ਪੋਲੇ ਜਿਹੇ ਇਨੋਵਾ ਕ੍ਰਿਸਟਾ ਦਾ ਨਵਾਂ ਐਂਟਰੀ ਲੇਵਲ ਵੇਰੀਅੰਟ ਜੀ ਪਲੱਸ ਲੌਂਚ ਕੀਤਾ ਹੈ। Innova Crysta G Plus ਸਿਰਫ ਡੀਜਲ ਇੰਜਣ ‘ਚ ਹੀ ਮਿਲੇਗਾ। ਕੰਪਨੀ ਨੇ ਇਸ ਨੂੰ ਦੋਵੇਂ 7 ਅਤੇ 8 ਸੀਟਰ ਵਿਕਲਪ ਨਾਲ ਬਾਜ਼ਾਰ ‘ਚ ਲੌਂਚ ਕੀਤਾ ਹੈ। ਜਿਸ ‘ਚ 7 ਸੀਟਰ ਦੀ ਦਿੱਲੀ ‘ਚ ਐਕਸ ਸ਼ੋਅਰੂਮ ਕੀਮਤ 15.57 ਲੱਖ ਰੁਪਏ ਅਤੇ 8 ਸੀਟਰ ਦੀ ਕੀਮਤ 15.62 ਲੱਖ ਰੁਪਏ ਹੈ। ਇਨੋਵਾ ਕ੍ਰਿਸਟਾ ਡੀਜ਼ਲ ਦੇ ਪੁਰਾਣੇ ਬੇਸ ਵੇਰੀਅੰਟ G MT ਦੀ ਤੁਲਨਾ ‘ਚ ਇਸ ਦੀ ਕੀਮਤ 38 ਹਜ਼ਾਰ ਰੁਪਏ ਘੱਟ ਹੈ। ਜਿਸ ਦਾ ਮਤਲਬ ਕੀ ਇਨੋਵਾ ਕ੍ਰਿਸਟਾ ਡੀਜ਼ਲ ਦੀ ਸ਼ੁਰੂਆਤੀ ਕੀਮਤ 15.95 ਲੱਖ ਤੋਂ ਘੱਟ ਕੇ 15.57 ਲੱਖ ਰੁਪਏ ਹੋ ਗਈ ਹੈ। ਟੋਇਟਾ ਦਾ ਕਹਿਣਾ ਹੈ ਕਿ ਇਹ ਮੇਡ-ਟੂ-ਆਰਡਰ ਵੈਰਿਅੰਟ ਹੈ, ਯਾਨੀ ਆਰਡਰ ‘ਤੇ ਹੀ ਤਿਆਰ ਕੀਤੀ ਜਾਵੇਗੀ। ਕੰਪਨੀ ਦੀ ਡੀਲਰਸ਼ੀਪ ‘ਤੇ ਇਸ ਦਾ ਆਰਡਰ ਦਿੱਤਾ ਜਾ ਸਕਦਾ ਹੈ। ਇਸ ਕਾਰ ‘ਚ 2.4 ਲੀਟਰ ਡੀਜ਼ਲ ਇੰਜਣ ਹੈ, ਜੋ 150ਪੀਐਸ ਅਤੇ 343Nm ਟਾਰਕ ਪੈਦਾ ਕਰਦਾ ਹੈ। ਇੰਜ਼ਨ ਨੂੰ 5-ਸਪੀਡ ਮੈਨੀਊਲ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਸ ‘ਚ ਆਟੋਮੈਟਿਕ ਟ੍ਰਾਂਸਮਿਸ਼ਨ ਨਹੀਂ ਮਿਲੇਗਾ।

ਕੰਪਨੀ ਨੇ ਆਫੀਸ਼ੀਅਲ ਵੈਬਸਾਈਟ ‘ਤੇ ਇਸ ਦੀ ਪ੍ਰਾਈਸ ਲਿਸਟ ਨੂੰ ਅਪਡੇਟ ਕੀਤਾ ਹੈ, ਪਰ ਅਹੇ ਇਸ ਵੈਰੀਅੰਟ ਨੂੰ ਬ੍ਰੋਸ਼ਰ ‘ਚ ਅਪਡੇਟ ਨਹੀਂ ਕੀਤਾ ਗਿਆ।