ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ,ਹਰਸਿਮਰਤ ਕੌਰ ਬਾਦਲ ਅਤੇ ਮਜੀਠੀਆ ਖਿਲਾਫ਼ ਮਾਨਹਾਣੀ ਦਾ ਮਾਮਲਾ ਦਰਜ !

Uncategorized

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਜੈਜੀਤ ਸਿੰਘ ਜੌਹਲ ਨੇ ਉਨ੍ਹਾਂ ਤੇ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਾਉਣ ਵਾਲੇ ਬਾਦਲ ਪਰਿਵਾਰ ਅਤੇ ਮਜੀਠੀਆ ਖਿਲਾਫ਼ 10 ਕਰੋੜ ਦੀ ਮਾਨਹਾਨੀ ਦਾ ਦਾਅਵਾ ਅਦਾਲਤ ਵਿੱਚ ਠੋਕ ਦਿੱਤਾ ਹੈ | ਜੈਜੀਤ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ,ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ,ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ,ਡਾ.ਦਿਲਜੀਤ ਸਿੰਘ ਚੀਮਾ ਅਤੇ ਹੋਰਾਂ ਖਿਲਾਫ਼ ਕਾਨੂੰਨੀ ਲੜਾਈ ਵਿਡ ਦਿੱਤੀ ਹੈ |ਅਕਾਲੀ ਆਗੂਆਂ ਨੇ ਮਨਪ੍ਰੀਤ ਬਾਦਲ ਦਾ ਅਕਸ ਖਰਾਬ ਕਰਨ ਲਈ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ‘ਤੇ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਾਏ ਹਨ | ਜੌਹਲ ਨੇ ਆਪਣੇ ਵਕੀਲ ਵੱਲੋ ਜੂਡੀਸ਼ੀਅਲ ਮੈਜਿਸਟਰੇਟ ਵਿਜੈ ਡਡਵਾਲ ਦੀ ਅਦਾਲਤ ‘ਚ ਉਕਤ ਆਗੂਆਂ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ |

ਜੌਹਲ ਨੇ ਕਰੀਬ 7 ਮਹੀਨਿਆਂ ਬਾਅਦ ਅਕਾਲੀ ਆਗੂ ਖਿਲਾਫ਼ ਅਦਾਲਤ ‘ਚ ਕੇਸ ਦਾਇਰ ਕੀਤਾ ਹੈ |ਜਦੋ ਜੌਹਲ ਤੋਂ ਪੁੱਛਿਆ ਗਿਆ ਕਿ ਕੀਤੇ ਰਿਸ਼ਤੇਦਾਰੀ ਹੋਣ ਕਰਕੇ ਰਾਜੀਨਾਮੇ ਦੀ ਗੱਲ ਤਾਂ ਨਹੀਂ ਚੱਲ ਰਹੀ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਅਕਾਲੀ ਆਗੂ ਉਨ੍ਹਾਂ ਦੇ ਪੱਕੇ ਦੁਸ਼ਮਣ ਹਨ ਅਤੇ ਕਿਸੇ ਵੀ ਕੀਮਤ ‘ਤੇ ਉਹ ਉਨ੍ਹਾਂ ਨਾਲ ਰਾਜੀਨਾਮਾ ਨਹੀਂ ਕਰ ਸਕਦੇ |ਉਨ੍ਹਾਂ ਕਿਹਾ ਕਿ ਉਹਨਾਂ ਨੂੰ ਸਿਆਸਤ ਛੱਡਣਾ ਮਨਜੂਰ ਹੈ ਪਰ ਦੁਸ਼ਮਣ ਨਾਲ ਸਮਝੌਤਾ ਨਹੀਂ |

Leave a Reply

Your email address will not be published. Required fields are marked *