‘ਪਰੀਆਂ ਤੋਂ ਸੋਹਣੀ ਜੱਟੀ’ ਸਿਮ ਸਿੰਘ ਨਜ਼ਰ ਆਈ ਲਹਿੰਗੇ ‘ਚ !

Entertainment

‘ਪਰੀਆਂ ਤੋਂ ਸੋਹਣੀ’, ‘ਕਦਰ’, ‘ਦੁੱਖ ਤਾਂ ਸੁਣਾ ਨੀ’ ਵਰਗੇ ਗੀਤਾਂ ‘ਚ ਨਜ਼ਰ ਆ ਚੁੱਕੀ ਮਾਡਲ ਸਿਮ ਸਿੰਘ ਇਨ੍ਹੀਂ ਦਿਨੀਂ ਆਪਣੀ ਤਸਵੀਰਾਂ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਜੀ ਹਾਂ, ਹਾਲ ਹੀ ‘ਚ ਸਿਮ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।ਇਨ੍ਹਾਂ ਤਸਵੀਰਾਂ ‘ਚ ਸਿਮ ਸਿੰਘ ਲਹਿੰਗੇ ‘ਚ ਨਜ਼ਰ ਆ ਰਹੀ ਹੈ। ਉਸ ਦਾ ਇਹ ਅੰਦਾਜ਼ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਨ੍ਹਾਂ ਤਸਵੀਰਾਂ ‘ਚ ਸਿਮ ਸਿੰਘ ਨੇ ਲਾਈਟ ਸਕਾਈ ਬਲਿਊ ਕਲਰ ਤੇ ਲਾਈਟ ਪਿੰਕ ਕਲਰ ਦਾ ਲਹਿੰਗਾ ਪਾਇਆ ਹੈ, ਜਿਸ ‘ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ। ਉਸ ਦਾ ਇਹ ਲੁੱਕ ਫੈਨਜ਼ ਨੂੰ ਮਦਹੋਸ਼ ਕਰ ਰਿਹਾ ਹੈ।
ਦੱਸ ਦਈਏ ਕਿ ਸਿਮ ਸਿੰਘ ਇਸ ਤੋਂ ਪਹਿਲਾਂ ਵੀ ਕਈ ਵਾਰ ਇੰਸਟਾਗ੍ਰਾਮ ‘ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ ਪਰ ਬ੍ਰਾਈਡਲ ਲੁੱਕ ਅੱਗੇ ਉਸ ਦਾ ਇਹ ਹੌਟ ਲੁੱਕ ਵੀ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ।ਦੱਸ ਦਈਏ ਕਿ ਸਿਮ ਸਿੰਘ ਇਕ ਮਾਡਲ ਹੈ, ਜਿਸ ਨੂੰ ਅਸੀਂ ਵੱਖਰੇ-ਵੱਖਰੇ ਨਾਮੀ ਗਾਇਕਾਂ ਨਾਲ ਵੀਡੀਓਜ਼ ‘ਚ ਦੇਖ ਚੁੱਕੇ ਹਾਂ।ਹਾਲ ਹੀ ‘ਚ ਸਿਮ ਸਿੰਘ ਕਰਨ ਔਜਲਾ ਦੇ ਗੀਤ ‘ਦੁੱਖ ਤਾਂ ਸੁਣਾ ਨੀ’ ‘ਚ ਨਜ਼ਰ ਆਈ ਸੀ, ਜਿਸ ‘ਚ ਦਰਸ਼ਕਾਂ ਨੇ ਉਸ ਨੂੰ ਕਾਫੀ ਪਸੰਦ ਕੀਤਾ।