ਐਤਵਾਰ ਨੂੰ ਹੋ ਜਾਵੇਗਾ ਬਰਗਾੜੀ ਮੋਰਚਾ ਖਤਮ !

Uncategorized

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਬਰਗਾੜੀ ਵਿਖੇ ਸ਼ੁਰੂ ਕੀਤਾ ਗਿਆ ਇਨਸਾਫ਼ ਮੋਰਚਾ ਆਖ਼ਰਕਾਰ ਐਤਵਾਰ ਨੂੰ ਖਤਮ ਹੋ ਸਕਦਾ ਹੈ | ਇਸ ਮੋਰਚੇ ਦੀ ਸਮਾਪਤੀ ਲਈ ਕੱਲ੍ਹ ਬਰਗਾੜੀ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਜਾ ਰਹੇ ਹਨ ,ਜਿਨ੍ਹਾਂ ਦਾ ਭੋਗ ਐਤਵਾਰ ਨੂੰ ਪਾਇਆ ਜਾਵੇਗਾ |ਸੰਭਾਵਨਾ ਹੈ ਕਿ ਭੋਗ ਦੀ ਸਮਾਪਤੀ ਉਪਰੰਤ ਹੀ ਮੋਰਚੇ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਜਾਵੇਗਾ |ਇਸ ਗੱਲ ਦਾ ਸੰਕੇਤ ਬਲਜੀਤ ਸਿੰਘ ਦਾਦੂਵਾਲ ਨੇ ਦਿੱਤਾ |ਇਹ ਮੋਰਚਾ ਇਸ ਸਮੇਂ ਜਥੇਦਾਰ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਚੱਲ ਰਿਹਾ ਹੈ |
ਜਥੇਦਾਰ ਦਾਦੂਵਾਲ ਨੇ ਦੱਸਿਆ ਕਿ ਉਹਨਾਂ ਨੂੰ ਜਥੇਦਾਰ ਮੰਡ ਨੇ ਸੂਚਿਤ ਕੀਤਾ ਹੈ ਕਿ ਸਰਕਾਰ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ | ਐਤਵਾਰ ਨੂੰ ਹੋਣ ਵਾਲੇ ਸਮਾਗਮ ਵਿੱਚ ਸਰਕਾਰ ਦੇ ਪ੍ਰਤੀਨਿਧਾਂ ਵੱਲੋ ਮੰਗਾਂ ਮੰਗਣ ਦਾ ਐਲਾਨ ਕਰ ਦਿੱਤਾ ਜਾਵੇਗਾ |ਉਨ੍ਹਾਂ ਦੱਸਿਆ ਕਿ ਮੋਰਚੇ ਵੱਲੋ ਕੀਤੀਆਂ ਜਾਣ ਵਾਲੀਆਂ ਸਾਰੀਆਂ ਦੀ ਮੰਗੇ ਜਾਣ ਦੀ ਸੰਭਾਵਨਾ ਹੈ |
ਜਦੋ ਪੁੱਛਿਆ ਗਿਆ ਕਿ ਮੁੱਖ ਮੰਗਾਂ ਕੀ ਹਨ ? ਤਾਂ ਜਥੇਦਾਰ ਦਾਦੂਵਾਲ ਨੇ ਦੱਸਿਆ ਕਿ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ,ਬਹਿਬਲ ਕਲਾਂ ਦੇ ਸਿੰਘ ਦੇ ਕਤਲ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਬੰਦੀ ਦੀ ਰਿਹਾਈ ਲਈ ਹੀ ਇਹ ਮੋਰਚਾ ਸ਼ੁਰੂ ਕੀਤਾ ਗਿਆ ਸੀ |ਜਦੋ ਪੁੱਛਿਆ ਗਿਆ ਕਿ ਉਹ ਸਾਰੀ ਕਾਰਵਾਈ ਤੋਂ ਸੰਤੁਸ਼ਟ ਹਨ ? ਤਾਂ ਉਨ੍ਹਾਂ ਨੇ ਕਿਹਾ ਕਿ ਐਤਵਾਰ ਨੂੰ ਹੀ ਪਤਾ ਲੱਗੇਗਾ|

Leave a Reply

Your email address will not be published. Required fields are marked *