ਸੁਨੀਲ ਗਰੋਵਰ ਦੀ ਵਾਪਸੀ ਹੋ ਸਕਦੀ ਹੈ ਕਪਿਲ ਸ਼ਰਮਾ ਦੇ ਸ਼ੋਅ ‘ਚ !

Entertainment

ਪ੍ਰਸਿੱਧ ਕਾਮੇਡੀਅਨ ਸੁਨੀਲ ਗਰੋਵਰ ਦਾ ਸ਼ੋਅ ‘ਕਾਨਪੁਰ ਵਾਲੇ ਖੁਰਾਣਾਜ਼’ ਆਫ ਏਅਰ ਹੋਣ ਵਾਲਾ ਹੈ। ਸ਼ੋਅ ਦੇ ਆਖੀਰਲੇ ਦੋ ਐਪੀਸੋਡਜ਼ ਦਾ ਸ਼ੂਟ ਚੱਲ ਰਿਹਾ ਹੈ। ਖਬਰਾਂ ਆ ਰਹੀਆਂ ਹਨ ਕਿ ਸੁਨੀਲ ਗਰੋਵਰ ਦੋ ਐਪੀਸੋਡਜ਼ ‘ਚ ਪਹਿਲਾ ਐਪੀਸੋਡ ਫੇਮਸ ਡਾਂਸਰ ਸਪਨਾ ਚੋਧਰੀ ਅਤੇ ਖਿਡਾਰੀ ਸ਼੍ਰੀਸ਼ਾਂਤ ਅਤੇ ਉਨ੍ਹਾਂ ਦੀ ਪਤਨੀ ਨਾਲ ਸ਼ੂਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ‘ਕਾਨਪੁਰ ਵਾਲੇ ਖੁਰਾਣਾਜ਼’ ਦਾ ਆਖਰੀ ਐਪੀਸੋਡ ਫਿਲਮ ‘ਲੁਕਾ ਛਿਪੀ’ ਦੀ ਸਟਾਰ ਕਾਸਟ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੇਨਨ ਨਾਲ ਨਾਲ ਸ਼ੂਟ ਕੀਤਾ ਜਾ ਰਿਹਾ ਹੈ। ਇਸ ਸ਼ੋਅ ਦੇ ਆਫ ਏਅਰ ਹੋਣ ਦਾ ਕਾਰਨ ਟੀ. ਆਰ. ਪੀ. ਨਹੀਂ ਸਗੋਂ ਸੁਨੀਲ ਗਰੋਵਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਟਾਰ ਟੀ. ਵੀ. ਨਾਲ ਕੰਟਰੈਕਟ ਹੈ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਗਰੋਵਰ ਦਾ ਚੈਨਲ ਨਾਲ 8 ਹਫਤਿਆਂ ਦਾ ਕੰਟਰੈਕਟ ਸੀ, ਜੋ ਖਤਮ ਹੋ ਰਿਹਾ ਹੈ ਅਤੇ ਸੁਨੀਲ ਗਰੋਵਰ, ਸਲਮਾਨ ਖਾਨ ਦੀ ਫਿਲਮ ‘ਭਾਰਤ’ ਲਈ ਵਾਪਸ ਪਰਤ ਰਹੇ ਹਨ।

ਦੱਸਣਯੋਗ ਹੈ ਕਿ ਫਿਲਮੀ ਗਲਿਆਰਿਆਂ ‘ਚੋਂ ਖਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਸਲਮਾਨ ਖਾਨ ਸੁਨੀਲ ਗਰੋਵਰ ਨੂੰ ਕਪਿਲ ਸ਼ਰਮਾ ਦੇ ਸ਼ੋਅ ‘ਤੇ ਵਾਪਸੀ ਕਰਨ ਲਈ ਮਨ੍ਹਾ ਰਹੇ ਹਨ। ਇਸ ਲਈ ਹੋ ਸਕਦਾ ਹੈ ਕਿ ਜਲਦ ਹੀ ਸੁਨੀਲ ਗਰੋਵਰ ਆਪਣੇ ਪੁਰਾਣੇ ਮਸ਼ਹੂਰ ਕਿਰਦਾਰ ਡਾਕਟਰ ਗੁਲਾਟੀ ਦੇ ਕਿਰਦਾਰ ‘ਚ ਨਜ਼ਰ ਆਉਣ। ਦੇਖਣਾ ਹੋਵੇਗਾ ਸੁਨੀਲ ਗਰੋਵਰ ਦੀ ‘ਦਿ ਕਪਿਲ ਸ਼ਰਮਾ ਸ਼ੋਅ’ ਵਾਪਸੀ ਹੁੰਦੀ ਹੈ ਜਾਂ ਨਹੀਂ ਪਰ ਦਰਸ਼ਕਾਂ ਦੀ ਪੁਰਜ਼ੋਰ ਮੰਗ ਹੈ ਕਿ ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਨੂੰ ਦੁਬਾਰਾ ਇਕੱਠੇ ਕੰਮ ਕਰਦੇ ਹੋਏ ਦੇਖਣ।