ਮੁੱਖ ਮੰਤਰੀ ਨੇ ਸਹਿਮਤੀ ਦਿੱਤੀ ਕਾਸ਼ਤਕਾਰੀ ਕਾਨੂੰਨ ਬਿੱਲ ਬਾਰੇ !

Uncategorized

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਮੀਨ ਮਾਲਕਾਂ ਤੇ ਪਟੇਦਾਰਾਂ ਵਿਚਕਾਰ ਝਗੜੇ ਦੇ ਤੇਜ਼ੀ ਨਾਲ ਨਿਪਟਾਰੇ ਲਈ ਪ੍ਰਭਾਵੀ ਵਿਧੀ-ਵਿਧਾਨ ਮੁਹੱਈਆ ਕਰਵਾਉਣ ਲਈ ਕਾਸ਼ਤਕਾਰੀ ਕਾਨੂੰਨ ਬਾਰੇ ਖਰੜਾ ਬਿੱਲ ਲਿਆਉਣ ਲਈ ਸਹਿਮਤੀ ਦੇ ਦਿੱਤੀ ਹੈ। ਖਰੜਾ ਬਿੱਲ ਦੇ ਮਕਸਦਾਂ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਉਂਦੇ ਹੋਏ ਪੰਜਾਬ ਮਾਲ ਕਮਿਸ਼ਨ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਐੱਸ. ਐੱਸ. ਸਾਰੋਂ ਨੇ ਕਿਹਾ ਕਿ ਪੰਜਾਬ ਵਿਚ ਖੇਤੀਬਾੜੀ ਵਾਲੀ ਜ਼ਮੀਨ ਪਟੇ ‘ਤੇ ਦੇਣ ਸਬੰਧੀ ਮੁੱਦੇ ਨੇ ਭੂਮੀ ਮਾਲਕਾਂ ਤੇ ਪਟੇਦਾਰਾਂ ਦੇ ਧਿਆਨ ਨੂੰ ਖਿੱਚਿਆ ਹੈ। ਇਸ ਬਿੱਲ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਕਿਸਾਨਾਂ ਦੇ ਹਿੱਤਾਂ ਦੀ ਰਖਵਾਲੀ ਕਰਨ ਤੋਂ ਇਲਾਵਾ ਭੂਮੀ ਮਾਲਕਾਂ ਤੇ ਪਟੇਦਾਰਾ ਵਿਚਕਾਰ ਸਬੰਧਾਂ ‘ਚ ਸੰਤੁਲਨ ਨੂੰ ਬਣਾ ਕੇ ਰੱਖੇਗਾ। ਇਸ ਤੋਂ ਇਲਾਵਾ ਉਨ੍ਹਾਂ ਵਿਚਕਾਰ ਆਪਸੀ ਵਿਸ਼ਵਾਸ ਤੇ ਭਰੋਸਾ ਵੀ ਬਹਾਲ ਕਰੇਗਾ। ਇਸ ਬਿੱਲ ਦਾ ਖਰੜਾ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸੌਂਪਿਆ ਹੈ। ਉਨ੍ਹਾਂ ਨਾਲ ਵਿਭਾਗ ਦੇ ਮੰਤਰੀ ਸੁੱਖ ਸਰਕਾਰੀਆ ਵੀ ਮੌਜੂਦ ਸਨ।