ਭਾਰਤੀ ਕ੍ਰਿਕਟ ਟੀਮ ਨੇ ਇੰਝ ਦਿੱਤੀ ਅਭਿਨੰਦਨ ਨੂੰ ਸਲਾਮੀ !

Sports

ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਵਾਪਸੀ ‘ਤੇ ਜਿੱਥੇ ਦੇਸ਼ ‘ਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਸਾਰਾ ਦੇਸ਼ ਉਨ੍ਹਾਂ ਦੀ ਵਾਪਸੀ ‘ਤੇ ਜਸ਼ਨ ਮਨਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਨੇ ਵੀ ਦੇਸ਼ ਦੇ ਹੀਰੋ ਅਭਿਨੰਦਨ ਨੂੰ ਸਲਾਮੀ ਦਿੱਤੀ ਹੈ। ਭਾਰਤੀ ਟੀਮ ਨੇ ਪਾਈਲਟ ਅਭਿਨੰਦਨ ਦਾ ਨਾਂਅ ਇੱਕ ਜਰਸੀ ‘ਤੇ ਲਿਖ ਕੇ ਉਸ ਨੂੰ ਨੰਬਰ ਇੱਕ ਦਾ ਸਥਾਨ ਵੀ ਦਿੱਤਾ ਹੈ। ਯਾਨੀ ਨੰਬਰ 1 ਦੀ ਜਰਸੀ ‘ਤੇ ਵਿੰਗ ਕਮਾਂਡਰ ਅਭਿਭਨੰਦਨ ਦਾ ਨਾਂਅ ਹੈ। ਸ਼ੁਕਰਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੀ ਨਵੀਂ ਜਰਸੀ ਲੌਂਚ ਹੋਈ ਹੈ। ਇਸ ਨੂੰ ਪਾ ਕੇ ਹੀ ਭਾਰਤੀ ਟੀਮ ਵਰਲਡ ਕੱਪ ਖੇਡੇਗੀ। ਇਸ ਦੇ ਨਾਲ ਹੀ ਅਭਿਨੰਦਨ ਦੇ ਨਾਂਅ ਦੀ ਜਰਸੀ ਵੀ ਰਿਲੀਜ਼ ਕੀਤੀ ਗਈ।

ਹੁਣ ਜਰਸੀ ਨੰਬਰ 1 ਕਿਸੇ ਖਿਡਾਰੀ ਨੂੰ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਕੋਹਲੀ ਦੇ ਨਾਲ ਉਪਕਪਤਾਨ ਰੋਹਿਤ ਸ਼ਰਮਾ, ਅਜਿੰਕਿਆ ਰਹਾਣੇ ਅਤੇ ਸਾਬਕਾ ਕ੍ਰਿਕਟਰ ਵਿਰੇਂਦਰ ਸਹਿਵਾਗ ਨੇ ਵੀ ਸੋਸ਼ਲ ਮੀਡੀਆ ‘ਤੇ ਅਭਿਨੰਦਨ ਦੀ ਵਾਪਸੀ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ।