ਦਲੇਰ ਮਹਿੰਦੀ ਤੇ ਮੀਕਾ ਪਹੁੰਚੇ ‘ਦ ਕਪਿਲ ਸ਼ਰਮਾ ਸ਼ੋਅ’‘ਚ !

Entertainment

‘ਦ ਕਪਿਲ ਸ਼ਰਮਾ ਸ਼ੋਅ’ ਦਾ ਆਉਣ ਵਾਲਾ ਐਪੀਸੋਡ ਬੇਹੱਦ ਖਾਸ ਹੋਣ ਵਾਲਾ ਹੈ। ਜਲਦੀ ਹੀ ਕਪਿਲ ਦੇ ਸ਼ੋਅ ‘ਚ ਗਾਇਕ ਦਲੇਰ ਮਹਿੰਦੀ ਅਤੇ ਉਨ੍ਹਾਂ ਦਾ ਛੋਟਾ ਭਰਾ ਅਤੇ ਇੰਡਸਟਰੀ ਦਾ ਫੇਮਸ ਸਿੰਗਰ ਮੀਕਾ ਸਿੰਘ ਇਕੱਠੇ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਦੋਵਾਂ ਭਰਾਵਾਂ ਦੇ ਨਾਲ ਸ਼ੋਅ ‘ਚ ਹੰਸਰਾਜ ਹੰਸ ਅਤੇ ਸਿੰਗਰ ਜਸਬੀਰ ਜੱਸੀ ਵੀ ਸ਼ਿਰਕਤ ਕਰਨਗੇ।

ਸੋਨੀ ਟੀਵੀ ਨੇ ਇਸ ਐਪੀਸੋਡ ਦੇ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਹਨ। ਜਿਨ੍ਹਾਂ ਨੂੰ ਦੇਖ ਕੇ ਹੀ ਅੰਦਾਜ਼ਾ ਲਗਾਉਣਾ ਅਸਾਨ ਹੋ ਗਿਆ ਹੈ ਕਿ ਸ਼ੋਅ ਬੇਹੱਸ ਸਪੈਸ਼ਲ ਹੋਣ ਵਾਲਾ ਹੈ। ਇਸ ਦੇ ਨਾਲ ਹੀ ਸ਼ੋਅ ਦੇ ਗੇਸਟ ਕੀਕੂ ਸ਼ਾਰਦਾ ਦੇ ਨਾਲ ਇੱਕ ਡਿਬੇਟ ਸ਼ੋਅ ‘ਬਾਲ ਕੀ ਖਾਲ’ ਕਰਦੇ ਹਨ। ਜਿਸ ‘ਚ ਉਹ ਬਹਿਸ ਦਾ ਮੁੱਦਾ ‘ਵਿਵਾਦ’ ਰੱਖਦੇ ਹਨ।

ਇਸ ਸ਼ੋਅ ‘ਚ ਕੀਕੂ ਮੀਕਾ ਸਿੰਘ ਨੂੰ ਕੰਟਰੋਵਰਸੀ ਦੇ ਬ੍ਰਾਂਡ ਅੰਬੈਸਡਰ ਕਹਿ ਕੇ ਬੁਲਾਉਂਦੇ ਹਨ। ਇਸ ਤੋਂ ਬਾਅਦ ਸਪਨਾ (ਕ੍ਰਿਸ਼ਨਾ) ਕਹਿੰਦੀ ਹੈ ਕਿ ਕੰਟਰੋਵਰਸੀ ਚਮੜੀ ‘ਤੇ ਹੋਣ ਵਾਲੀ ‘ਪਿੱਤ’ ਦੀ ਤਰ੍ਹਾਂ ਹੁੰਦੀ ਹੈ ਜੋ ਕੀਤੀ ਨਹੀਂ ਜਾਂਦੀ ਬੱਸ ਹੋ ਜਾਂਦੀ ਹੈ। ਇਸੇ ਸਮੇਂ ਕੀਕੂ ਬੋਲ ਪੈਂਦੈ ਹਨ ਕਿ ਇੱਥੇ ਤੁਸੀਂ ਪਿਆਰ ਦਾ ਉਦਹਾਰਣ ਦੇ ਸਕਦੇ ਹੋ।

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਮੀਕਾ ਨੂੰ ਬ੍ਰਾਜ਼ੀਲ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਜਿਸ ‘ਤੇ ਕਾਫੀ ਹੰਗਾਮਾ ਹੋਇਆ ਸੀ। ਉੱਧਰ, ਜੇਕਰ ਗੱਲ ਦਲੇਰ ਮਹਿੰਦੀ ਦੀ ਕੀਤੀ ਜਾਵੇ ਤਾਂ ਉਹ ਇਨ੍ਹਾਂ ਦਿਨੀਂ ਆਪਣੇ ਨਵੇਂ ਹਰਿਆਣਵੀ ਗਾਣੇ ‘ਬਾਵਲੀ ਤਰੇੜ’ ਦੀ ਸ਼ੂਟਿੰਗ ਕਰ ਰਹੇ ਹਨ ਜਿਸ ‘ਚ ਸਪਨਾ ਚੌਦਰੀ ਦਾ ਧਮਾਕੇਦਾਰ ਡਾਂਸ ਦੇਖਣ ਨੂੰ ਮਿਲੇਗਾ।