ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ,ਕਿਸਾਨ ਫਸਲਾਂ ਨੂੰ ਨਾ ਲਾਉਣ ਪਾਣੀ !

Agriculture

ਪਹਾੜੀ ਇਲਾਕਿਆਂ ‘ਚ ਪੈ ਰਹੀ ਲਗਾਤਾਰ ਬਰਫਬਾਰੀ ਕਾਰਨ ਦੇਸ਼ ਭਰ ‘ਚ ਠੰਡ ਦਾ ਕਹਿਰ ਜਾਰੀ ਹੈ। ਠੰਡ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਠੰਡ ਨਾਲ ਆਮ ਜਨਜੀਵਨ ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਸੂਬੇ ‘ਚ ਠੰਡ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਰੱਖਿਆ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ‘ਚ ਮੌਸਮ ਕਾਫੀ ਠੰਡਾ ਚੱਲ ਰਿਹਾ ਹੈ।

ਇਸ ਦੌਰਾਨ ਮੌਸਮ ਵਿਭਾਗ ਨੇ ਪੱਛਮੀ ਚੱਕਰਵਾਤ ਨਾਲ ਬਰਸਾਤ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਹਾੜੀ ਖੇਤਰਾਂ ਵਿਚ ਹੋ ਰਹੀ ਭਰਫਬਾਰੀ ਕਾਰਨ ਪੰਜਾਬ ਵਿਚ ਤਾਪਮਾਨ ਘੱਟ ਰਹੇਗਾ।ਇਸ ਦੌਰਾਨ ਕਿਸਾਨ ਨੂੰ ਸਲਾਹ ਦਿੱਤੀ ਗਈ ਹੈ ਕਿ ਫਸਲਾਂ ਨੂੰ ਪਾਣੀ ਲਾਉਣ ਤੋਂ ਪਰਹੇਜ਼ ਕਰਨ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਦਿਨ ਵਿਚ ਬਰਸਾਤ ਦੀ ਕਾਫੀ ਸੰਭਾਵਨਾ ਹੈ।ਸਮ ਵਿਭਾਗ ਦੇ ਡਾ. ਪ੍ਰਭਜੋਤ ਕੌਰ ਨੇ ਸਲਾਹ ਦਿੱਤੀ ਕਿ ਕਿਸਾਨ ਇਸ ਚਿਤਾਵਨੀ ਨੂੰ ਧਿਆਨ ਵਿਚ ਰੱਖਦੇ ਹੋਏ ਫਸਲਾਂ ਨੂੰ ਪਾਣੀ ਨਾ ਲਾਉਣ।