ਆਪਸ ਵਿੱਚ ਘਿਓ ਸ਼ੱਕਰ ਹਨ ਬਾਦਲ ਅਤੇ ਕੈਪਟਨ :ਖਹਿਰਾ !

Uncategorized

ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਆਮ ਆਦਮੀ ਪਾਰਟੀ ਤੋਂ ਮੁਅੱਤਲ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਥੇ ਪਾਰਟੀ ਦੇ ਪਟਿਆਲਾ ਲੋਕ ਸਭਾ ਹਲਕੇ ਦੇ ਮੁਅੱਤਲ ਐੱਮ.ਪੀ ਡਾ.ਧਰਮਵੀਰ ਗਾਂਧੀ ਨਾਲ ਮੰਚ ਸਾਂਝਾ ਕਰਦਿਆਂ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਤਾਨਾਸ਼ਾਹ ਬਣ ਕੇ ਪਾਰਟੀ ਚਲਾ ਰਿਹਾ ਹੈ |ਇੱਕ ਪਾਸੇ ਕੇਜਰੀਵਾਲ ਦਿੱਲੀ ਲਈ ਖੁਦਮੁਖਤਿਆਰੀ ਮੰਗ ਰਿਹਾ ਹੈ ,ਦੂਜੇ ਪਾਸੇ ਪੰਜਾਬ ਵਿੱਚ ਪੰਜਾਬੀਆਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਿਹਾ ਹੈ | ਕੇਜਰੀਵਾਲ ਨੇ 6 ਸਾਲਾਂ ਦੌਰਾਨ ਪੰਜਾਬੀਆਂ ਦੇ ਜਜ਼ਬਾਤਾਂ ਦਾ ਸਨਮਾਨ ਨਹੀਂ ਕੀਤਾ ਹੈ |ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੇਜਰੀਵਾਲ ਨਾਲ ਹੱਥ ਮਿਲਣ ਦਾ ਸਮਾਂ ਲੰਘ ਚੁੱਕਾ ਹੈ |ਫਿਰ ਵੀ ਉਨ੍ਹਾਂ ਨੇ ਸਾਨੂੰ ਜੋ ਤਜਵੀਜ਼ ਭੇਜੀ ਹੈ ਉਸ ‘ਤੇ ਇਨਸਾਫ਼ ਮਾਰਚ ਤੋਂ ਬਾਅਦ ਹੀ ਵਿਚਾਰ ਕੀਤਾ ਜਾਵੇਗਾ |ਖਹਿਰਾ ਨੇ ਕਿਹਾ ਕਿ 8 ਦਸੰਬਰ ਨੂੰ ਇਨਸਾਫ਼ ਮਾਰਚ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਲੈ ਕੇ ਮਹਿਮੂਦਪੁਰ ਤੱਕ ਕੱਢਿਆ ਜਾਵੇਗਾ |

ਉਨ੍ਹਾਂ ਦੋਸ਼ ਲਾਇਆ ਹੈ ਕਿ ਬਾਦਲ ਅਤੇ ਕੈਪਟਨ ਆਪਸ ਵਿੱਚ ਘਿਓ ਸ਼ੱਕਰ ਹਨ |ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿੱਚ ਲੋਕਤੰਤਰ ਨਹੀਂ | ਬਾਦਲ ਪਰਿਵਾਰ ਅਤੇ ਕੈਪਟਨ ਖਿਲਾਫ਼ ਬੋਲਣ ਵਾਲਿਆਂ ਨੂੰ ਬਾਹਰ ਦਾ ਰਾਸਤਾ ਦਿਖਾ ਦਿੱਤਾ ਜਾਂਦਾ ਹੈ |ਅਸੀਂ ਲੋਕਾਂ ਨੂੰ ਇਨਸਾਫ਼ ਦੇਣ ਲਈ 54 ਪਿੰਡਾਂ ਲਈ ਸਮੇਤ ਅਨੇਕਾਂ ਕਸਬਿਆਂ ਅਤੇ ਸ਼ਹਿਰਾਂ ਦਾ 180 ਕਿਲੋਮੀਟਰ ਇਨਸਾਫ਼ ਮੋਰਚਾ ਕੱਢ ਰਹੇ ਹੈ |ਉਨ੍ਹਾਂ ਕਿਹਾ ਕਿ ਬਾਦਲ ਬਰਗਾੜੀ ਗੋਲੀਕਾਂਡ ਲਈ ਜਿੰਮੇਵਾਰ ਹੈ |ਇਸ ਮੌਕੇ ਐੱਮ.ਪੀ ਡਾ.ਗਾਂਧੀ ਅਤੇ ਖਹਿਰਾ ਦੀ ਮੌਜੂਦਗੀ ਵਿੱਚ ਸਾਬਕਾ ਡੀ.ਆਈ .ਜੀ ਦਰਸ਼ਨ ਸਿੰਘ ਮਹਿਮੀ ਨੇ ਕਾਂਗਰਸ ਛੱਡ ਕੇ ਖਹਿਰਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ |

Leave a Reply

Your email address will not be published. Required fields are marked *