ਗੇਂਦਬਾਜ਼ੀ ‘ਚ ਵੀ ਸਾਂਝੇਦਾਰੀ ਦੀ ਜ਼ਰੂਰਤ ਹੈ ਇੱਕਲੀ ਬੱਲੇਬਾਜ਼ੀ ਵਿੱਚ ਹੀ ਨਹੀਂ : ਅਸ਼ਵਿਨ |

Sports

ਭਾਰਤ ਦੇ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕਿਹਾ ਕਿ ਆਸਟ੍ਰੇਲੀਆ ‘ਚ ਚੰਗੀ ਬੱਲੇਬਾਜ਼ੀ ਦੇ ਨਾਲ ਨਾਲ ਗੇਂਦਬਾਜ਼ੀ ‘ਚ ਵੀ ਸਾਂਝੇਦਾਰੀ ਦੀ ਜ਼ਰੂਰਤ ਹੈ ਕਿਉਂਕਿ ਇੱਥੇ ਸਾਊਥ ਅਫਰੀਕਾ ਅਤੇ ਇੰਗਲੈਂਡ ਦੇ ਮੁਕਾਬਲੇ ‘ਚ ਵਿਰੋਧੀ ਬੱਲੇਬਾਜ਼ਾਂ ਨੂੰ ਆਊਟ ਕਰਨ ‘ਚ ਮੁਸ਼ਕਿਲ ਆਉਂਦੀ ਹੈ |ਆਸਟ੍ਰੇਲੀਆ ਦੌਰੇ ‘ਤੇ ਗਈ ਭਾਰਤੀ ਟੀਮ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਐਡੀਲੇਡ ‘ਚ 6 ਦਸੰਬਰ ‘ਚ ਖੇਡੇਗੀ |
ਅਸ਼ਵਿਨ ਨੇ ਕਿਹਾ ਕਿ ਭਾਰਤੀ ਗੇਂਦਬਾਜ਼ਾਂ ਨੂੰ ਕ੍ਰਿਕਟ ਆਸਟ੍ਰੇਲੀਆ ਇਲੈਵਨ ਦੇ ਖਿਲਾਫ਼ ਅਭਿਆਸ ਕਰਨ ਦਾ ਚੰਗਾ ਮੌਕਾ ਮਿਲਿਆ ਹੈ |ਅਸ਼ਵਿਨ ਦੇ 24 ਓਵਰਾਂ ‘ਚ 63 ਦੌੜਾ ਦੇ ਕੇ ਇੱਕ ਵਿਕਟ ਲਿਆ ਜਦਕਿ ਮਹੁੰਮਦ ਸ਼ਮੀ
ਨੇ 18 ਓਵਰਾਂ ‘ਚ 67 ਦੌੜਾ ਦੇ ਕੇ 3 ਵਿਕਟ ਝਟਕੇ | ਅਸ਼ਵਿਨ ਨੇ ਕਿਹਾ ਕਿ ”ਇੱਥੇ ਸਾਂਝੇਦਾਰੀ ‘ਚ ਗੇਂਦਬਾਜ਼ੀ ਕਰਨੀ ਜਰੂਰੀ ਹੈ | ਕਈ ਵਾਰ ਅਜਿਹਾ ਵੀ ਹੋਵੇਗਾ ਕਿ ਤੁਸੀਂ ਪੂਰੀ ਟੀਮ ਨੂੰ ਆਊਟ ਨਾ ਕਰ ਸਕੋ ਪਰ ਤੁਹਾਨੂੰ ਉਨ੍ਹਾਂ ‘ਤੇ ਦਬਾਅ ਬਣਾਉਣਾ ਹੋਵੇਗਾ|”
ਅਸ਼ਵਿਨ ਨੂੰ ਲੱਗਦਾ ਹੈ ਕਿ ਇੱਥੋਂ ਦੀ ਪਿੱਚ ਸਪਾਟ ਹੋਵੇਗੀ ਅਤੇ ਭਾਰਤੀ ਟੀਮ ਨੂੰ ਸੀਰੀਜ਼ ‘ਚ ਸਮਝਦਾਰੀ ਨਾਲ ਕ੍ਰਿਕਟ ਖੇਡਣਾ ਹੋਵੇਗਾ |ਉਨ੍ਹਾਂ ਕਿਹਾ ਕਿ ਭਾਰਤ ਨੂੰ ਪੰਜਵੇਂ ਗੇਂਦਬਾਜ਼ ਹਾਰਦਿਕ ਪੰਡਯਾ ਦੀ ਕਮੀ ਮਹਿਸੂਸ ਹੋਵੇਗੀ | ਅਜਿਹੇ ‘ਚ ਸਾਂਝੇਦਾਰੀ ‘ਚ ਗੇਂਦਬਾਜ਼ੀ ਕਰਨਾ ਕਾਫ਼ੀ ਅਹਿਮ ਹੋਵੇਗਾ |

3 thoughts on “ਗੇਂਦਬਾਜ਼ੀ ‘ਚ ਵੀ ਸਾਂਝੇਦਾਰੀ ਦੀ ਜ਼ਰੂਰਤ ਹੈ ਇੱਕਲੀ ਬੱਲੇਬਾਜ਼ੀ ਵਿੱਚ ਹੀ ਨਹੀਂ : ਅਸ਼ਵਿਨ |

Leave a Reply

Your email address will not be published. Required fields are marked *