ਅਜਿਹਾ ਕਰਨ ਵਾਲੇ ਤੀਜੇ ਭਾਰਤੀ ਬੱਲੇਬਾਜ਼ ,ਧੋਨੀ ਨੇ ਬਣਾਇਆ ਸ਼ਰਮਨਾਕ ਰਿਕਾਰਡ !

Sports

ਵਿਸ਼ਾਖਾਪਟਨਮ ਵਿਚ ਆਸਟਰੇਲੀਆ ਖਿਲਾਫ ਖੇਡੇ ਗਏ ਪਹਿਲੇ ਟੀ-20 ਕੌਮਾਂਤਰੀ ਮੁਕਾਬਲੇ ਵਿਚ ਇਕ ਵਾਰ ਫਿਰ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਬੱਲਾ ਖਾਸ ਕਮਾਲ ਨਹੀਂ ਦਿਖਾ ਸਕੇ ਅਤੇ ਉਹ 37 ਗੇਂਦਾਂ ਵਿਚ 1 ਛੱਕੇ ਦੀ ਮਦਦ ਨਾਲ 29 ਦੌੜਾਂ ਹੀ ਬਣਾ ਸਕੇ। ਇਸ ਦੇ ਨਾਲ ਹੀ ਧੋਨੀ ਦੇ ਨਾਂ ਸ਼ਰਮਨਾਕ ਰਿਕਾਰਡ ਵੀ ਦਰਜ ਹੋ ਗਿਆ ਹੈ ਅਤੇ ਉਹ ਟੀ-20 ਵਿਚ ਤੀਜੇ ਸਭ ਤੋਂ ਘੱਟ ਸਟ੍ਰਾਈਕ ਰੇਟ ਵਾਲੇ ਭਾਰਤੀ ਕ੍ਰਿਕਟਰ ਬਣ ਗਏ ਹਨ।

ਧੋਨੀ ਦੀ ਇਸ ਮੈਚ ਵਿਚ 78.37 ਦੀ ਸਟ੍ਰਾਈਕ ਰੇਟ ਰਹੀ ਜੋ 30 ਗੇਂਦਾਂ ਖੇਡਣ ਵਾਲੇ ਕਿਸੇ ਵੀ ਭਾਰਤੀ ਬੱਲੇਬਾਜ਼ ਵੱਲੋਂ ਟੀ-20 ਕ੍ਰਿਕਟ ਦਾ ਤੀਜਾ ਸਭ ਤੋਂ ਘੱਟ ਸਟ੍ਰਾਈਕ ਰੇਟ ਹੈ। ਪਹਿਲੇ ਅਤੇ ਦੂਜੇ ਨੰਬਰ ‘ਤੇ ਯੁਵਰਾਜ ਸਿੰਘ ਅਤੇ ਰਵਿੰਦਰ ਜਡੇਜਾ ਹੈ। ਜਿੱਥੇ ਸਾਲ 2016 ਵਿਚ ਪਾਕਿਸਤਾਨ ਖਿਲਾਫ ਖੇਡਦਿਆਂ ਯੁਵੀ ਦਾ ਸਟ੍ਰਾਈਕ ਰੇਟ 43.75 ਸੀ ਉੱਥੇ ਹੀ 2009 ਵਿਚ ਇੰਗਲੈਂਡ ਖਿਲਾਫ ਖੇਡਦਿਆਂ ਜਡੇਜਾ ਦਾ ਸਟ੍ਰਾਈਕ ਰੇਟ 71.42 ਸੀ।

ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੂੰ 127 ਦੌੜਾਂ ਦਾ ਟੀਚਾ ਦਿੱਤਾ ਸੀ। ਆਸਟਰੇਲੀਆ ਨੇ ਟੀਚੇ ਦਾ ਪਿੱਛਾ ਕਰਦਿਆਂ 7 ਵਿਕਟਾਂ ਗੁਆ ਕੇ ਆਖਰੀ ਮੈਚ ਦੀ ਆਖਰੀ ਗੇਂਦ ‘ਤੇ ਜਿੱਤ ਹਾਸਲ ਕੀਤੀ ਅਤੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ।