ਸਰਦਾਰ ਅਰਜਨ ਸਿੰਘ- ਕੌਣ ਹੈ ?

Lifestyle Trending

ਨਵੀਂ ਦਿੱਲੀ – 1965 ‘ਚ ਭਾਰਤ ਅਤੇ ਪਾਕਿਸਤਾਨ ਦੀ ਜੰਗ ਹੋਈ ਸੀ। ਉਸ ਜੰਗ ‘ਚ ਪਾਕਿ ਨੂੰ ਸ਼ਰਮਨਾਕ ਹਾਰ ਸਾਹਮਣਾ ਕਰਨਾ ਪਿਆ ਸੀ। ਇਸ ਦਾ ਸਿਹਰਾ ਜੇਕਰ ਕਿਸੇ ਨੂੰ ਜਾਂਦਾ ਹੈ ਤਾਂ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਆਫ ਦਿ ਏਅਰ ਫੋਰਸ ਅਰਜਨ ਸਿੰਘ ਡੀ. ਐੱਫ. ਸੀ. (ਡਿਸਟਿੰਗੂਇਸ਼ਡ ਫਲਾਇੰਗ ਕਰਾਸ) ਨੂੰ ਜਾਂਦਾ ਹੈ। ਬੇਮਿਸਾਲ ਲੀਡਰਸ਼ਿਪ ਸਮਰੱਥਾ ਦੇ ਧਨੀ ਅਰਜਨ ਸਿੰਘ ਭਾਰਤੀ ਹਵਾਈ ਫੌਜ ਦੇ ਇਕੱਲੇ ਅਫਸਰ ਸਨ ਜਿਨ੍ਹਾਂ ਨੂੰ ਫੀਲਡ ਮਾਰਸ਼ਲ ਦੇ ਬਰਾਬਰ ਫਾਈਵ ਸਟਾਰ ਰੈਂਕ ਮਿਲੇ ਸਨ। ਉਨ੍ਹਾਂ ਦਾ ਜਨਮ 15 ਅਪ੍ਰੈਲ, 1919 ਨੂੰ ਹੋਇਆ ਸੀ। ਇਸ ਸਾਲ ਉਨ੍ਹਾਂ ਦੀ 100ਵੀਂ ਵਰ੍ਹੇਗੰਢ ਹੈ। ਉਨ੍ਹਾਂ ਦੀ 100ਵੇਂ ਵਰ੍ਹੇਗੰਢ ਨੂੰ ਭਾਰਤ ਸਰਕਾਰ ਯਾਦਗਾਰ ਬਣਾਉਣ ਦੀ ਕੋਸ਼ਿਸ਼ ‘ਚ ਹੈ। ਦੇਸ਼ ਭਰ ‘ਚ ਧੂਮਧਾਮ ਨਾਲ ਉਨ੍ਹਾਂ ਦੀ ਵਰ੍ਹੇਗੰਢ ਨੂੰ ਮਨਾਉਣ ਦੀ ਯੋਜਨਾ ਹੈ। ਆਓ ਅੱਜ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੀਆਂ ਖਾਸ ਗੱਲਾਂ…

ਉਪਲੱਬਧੀਆਂ ਦਾ ਰਿਕਾਰਡ
ਵਿਦਿਆਰਥੀ ਜੀਵਨ ਤੋਂ ਹੀ ਉਨ੍ਹਾਂ ਨੇ ਉਪਲੱਬਧੀਆਂ ਹਾਸਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਡੇਢ ਮੀਲ ਤੈਰਾਕੀ ਪ੍ਰਤੀਯੋਗਤਾ ਮੁਕਾਬਲੇ ‘ਚ ਫ੍ਰੀ ਸਟਾਈਲ ਤੈਰਾਕੀ ‘ਚ ਆਲ ਇੰਡੀਆ ਰਿਕਾਰਡ ਬਣਾਇਆ ਸੀ। ਪਾਇਲਟ ਦੀ ਸਿਖਲਾਈ ਲਈ 1938 ‘ਚ ਉਨ੍ਹਾਂ ਨੇ ਰਾਇਲ ਏਅਰ ਫੋਰਸ, ਕ੍ਰੇਨਵੇਲ ਲਈ ਚੁਣੇ ਗਏ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 19 ਸਾਲ ਦੀ ਸੀ। ਭਾਰਤੀ ਕੈਡੇਟਸ ਦੇ ਆਪਣੇ ਬੈਚ ‘ਚ ਉਨ੍ਹਾਂ ਨੇ ਕੋਰਸ ‘ਚ ਟਾਪ ਦਿੱਤਾ। ਕਾਲਜ ਦੇ ਦਿਨਾਂ ‘ਚ ਉਹ ਤੈਰਾਕੀ, ਐਥਲੇਟਿਕਸ ਅਤੇ ਹਾਕੀ ਟੀਮਾਂ ਦੇ ਉਪ ਕਪਤਾਨ ਰਹੇ।
ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਬਰਮਾ ਦੇ ਅਭਿਆਨ ‘ਚ ਬੇਮਿਸਾਲ ਲੀਡਰਸ਼ਿਪ ਕੌਸ਼ਲ ਅਤੇ ਸਾਹਸ ਦਾ ਪ੍ਰਦਰਸ਼ਨ ਕੀਤਾ। ਇਸ ਦੇ ਲਈ 1944 ‘ਚ ਉਨ੍ਹਾਂ ਨੂੰ ਬ੍ਰਿਟਿਸ਼ ਪੁਰਸਕਾਰ ਡਿਸਟਿੰਗੂਇਸ਼ਡ ਫਲਾਇੰਗ ਕਰਾਸ (ਡੀ. ਐੱਫ. ਸੀ.) ਨਾਲ ਸਨਮਾਨਿਤ ਕੀਤਾ ਗਿਆ। 15 ਅਗਸਤ, 1947 ਨੂੰ ਲਾਲ ਕਿਲੇ ਉਪਰ ਭਾਰਤੀ ਹਵਾਈ ਫੌਜ ਦੇ 100 ਤੋਂ ਜ਼ਿਆਦਾ ਜਹਾਜ਼ਾਂ ਦੀ ਫਲਾਈਪਾਸਟ ਦੀ ਅਗਵਾਈ ਕਰਨ ਦਾ ਅਨੋਖਾ ਸਨਮਾਨ ਮਿਲਿਆ। ਉਸੇ ਦਿਨ ਉਨ੍ਹਾਂ ਨੂੰ ਗਰੁੱਪ ਕੈਪਟਨ ਦੇ ਰੈਂਕ ‘ਤੇ ਏਅਰ ਫੋਰਸ ਸਟੇਸ਼ਨ ਅੰਬਾਲਾ ਦੀ ਕਮਾਨ ਸੰਭਾਲੀ।

ਪ੍ਰਸ਼ਾਸਨ ਦੀ ਸਮਰੱਥਾ
ਉਡਾਣ ਅਤੇ ਸਿਖਲਾਈ ‘ਚ ਅਰਜਨ ਸਿੰਘ ਨੇ ਉੱਚਾ ਮਾਨਕ ਸਥਾਪਿਤ ਕੀਤਾ। ਇਸ ਤੋਂ ਇਲਾਵਾ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੇ ਪ੍ਰਸ਼ਾਸਨ ਨੂੰ ਸੰਭਾਲਣ ‘ਚ ਵੀ ਮਦਦ ਕੀਤੀ। ਇਕੋਂ ਸਮੇਂ ਭਾਰਤ ਨੂੰ ਦੇਸ਼ ਅਤੇ ਹਵਾਈ ਫੌਜ ਦੀ ਵੰਡ, ਅਣਕਿਆਸੀ ਸਕੇਲ, ਫਿਰਕੂ ਦੰਗੇ ਅਤੇ ਲੋਕਾਂ ਦੇ ਦੇਸ਼ ਛੱਡਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਉਂਝ ਸਮੇਂ ‘ਚ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਡੋਲਣ ਨਹੀਂ ਦਿੱਤਾ। ਉਨ੍ਹਾਂ ਨੇ ਦੇਸ਼ ਦੀ ਇਸ ਸਥਿਤੀ ‘ਚੋਂ ਕੱਢਣ ‘ਚ ਮਦਦ ਕੀਤੀ।

ਹਵਾਈ ਫੌਜ ‘ਚ ਕਰੀਅਰ
1949 ‘ਚ ਉਨ੍ਹਾਂ ਨੇ ਅਪਰੇਸ਼ਨਲ ਕਮਾਨ ਦੇ ਏਅਰ ਆਫਿਸਰ ਕਮਾਂਡਿੰਗ (ਏ. ਓ. ਸੀ.) ਦੇ ਤੌਰ ‘ਤੇ ਅਹੁਦਾ ਸੰਭਾਲਿਆ। ਬਾਅਦ ‘ਚ ਅਪਰੇਸ਼ਨਲ ਕਮਾਨ ਦਾ ਨਾਂ ਪੱਛਮੀ ਹਵਾਈ ਕਮਾਨ ਹੋ ਗਿਆ। ਅਰਜਨ ਸਿੰਘ ਨੂੰ 1949 ਤੋਂ 1952 ਤੱਕ ਅਤੇ 1957 ਤੋਂ 1961 ਤੱਕ ਸਭ ਤੋਂ ਜ਼ਿਆਦਾ ਸਮੇਂ ਤੱਕ ਅਪਰੇਸ਼ਨਲ ਕਮਾਨ ਦੇ ਏ. ਓ. ਸੀ. ਰਹਿਣ ਦੀ ਖਾਸ ਥਾਂ ਹਾਸਲ ਹੋਈ। ਏ. ਓ. ਸੀ. ਤੋਂ ਪ੍ਰਮੋਟ ਹੋ ਕੇ ਏਅਰ ਵਾਇਸ ਮਾਰਸ਼ਲ ਦੇ ਅਹੁਦੇ ਤੱਕ ਪਹੁੰਚੇ। 1962 ਦੀ ਜੰਗ ਦੇ ਅੰਤ ਤੱਕ ਉਨ੍ਹਾਂ ਨੂੰ ਡਿਊਟੀ ਚੀਫ ਆਫ ਏਅਰ ਸਟਾਫ ਅਤੇ 1963 ‘ਚ ਵਾਈਸ ਚੀਫ ਆਫ ਏਅਰ ਸਟਾਫ ਨਿਯੁਕਤ ਕੀਤਾ ਗਿਆ।

1965 ਦੀ ਜੰਗ ‘ਚ ਅਹਿਮ ਭੂਮਿਕਾ
ਹਵਾਈ ਫੌਜ ਮੁਖੀ ਦੇ ਤੌਰ ‘ਤੇ ਉਨ੍ਹਾਂ ਨੇ 1965 ‘ਚ ਪਾਕਿਸਤਾਨ ਖਿਲਾਫ ਜੰਗ ‘ਚ ਅਹਿਮ ਭੂਮਿਕਾ ਨਿਭਾਈ। ਭਾਰਤੀ ਹਵਾਈ ਫੌਜ ਨੇ ਪਾਕਿਸਤਾਨੀ ਹਵਾਈ ਫੌਜ ਨੂੰ ਹਰਾਉਣ ‘ਚ ਕਾਮਯਾਬੀ ਹਾਸਲ ਕੀਤੀ। ਅਰਜਨ ਸਿੰਘ ਨੂੰ 1965 ‘ਚ ਉਨ੍ਹਾਂ ਦੀ ਬੇਮਿਸਾਲ ਲੀਡਰਸ਼ਿਪ ਕੌਸ਼ਲ ਲਈ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਜੰਗ ‘ਚ ਹਵਾਈ ਫੌਜ ਦੇ ਯੋਗਦਾਨ ਨੂੰ ਦੇਖਦੇ ਹੋਏ ਹਵਾਈ ਫੌਜ ਮੁਖੀ ਦੀ ਰੈਂਕ ਨੂੰ ਅਪਗ੍ਰੇਡ ਕਰਕੇ ਏਅਰ ਚੀਫ ਮਾਰਸ਼ਲ ਕਰਕੇ ਦਿੱਤਾ ਗਿਆ। ਇਸ ਤਰ੍ਹਾਂ ਉਹ ਭਾਰਤੀ ਹਵਾਈ ਫੌਜ ਦੇ ਪਹਿਲੇ ਏਅਰ ਚੀਫ ਮਾਰਸ਼ਲ ਬਣ ਗਏ। 16 ਜੁਲਾਈ, 1969 ਨੂੰ ਉਹ ਹਵਾਈ ਫੌਜ ‘ਚੋਂ ਸੇਵਾ ਮੁਕਤ ਹੋਏ ਸਨ।

ਬਾਈਪਲੇਨ ਤੋਂ ਮਿਗ-21 ਤੱਕ ਦੀ ਉਡਾਣ ਭਰੀ
ਆਪਣੇ ਕਰੀਅਰ ‘ਚ ਉਨ੍ਹਾਂ ਨੇ 60 ਵੱਖ-ਵੱਖ ਤਰ੍ਹਾਂ ਦੇ ਜਹਾਜ਼ਾਂ ਦੀ ਉਡਾਣ ਭਰੀ। ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਇਸਤੇਮਾਲ ਹੋਣ ਵਾਲੇ ਬਾਈਪਲੇਨ ਤੋਂ ਲੈ ਕੇ ਸੁਪਰਸੋਨਿਕ ਮਿਗ-21 ਤੱਕ ਦੀ ਉਡਾਣ ਭਰੀ। ਉਨ੍ਹਾਂ ਨੇ ਪਹਿਲੀ ਵਾਰ ਹਵਾਈ ਫੌਜ ਮੁਖੀ ਦੇ ਤੌਰ ‘ਤੇ ਇਕੱਲੇ ਮਿਗ-21 ਦੀ ਉਡਾਣ ਭਰੀ। ਕਰੀਅਰ ਦੇ ਆਖਰੀ ਦਿਨਾਂ ‘ਚ ਉਨ੍ਹਾਂ ਨੇ ਉਡਾਣ ਭਰਨੀ ਨਹੀਂ ਛੱਡੀ।

ਸਿਵਲ ਕਰੀਅਰ
1971 ‘ਚ ਅਰਜਨ ਸਿੰਘ ਨੂੰ ਸਵਿਟਜ਼ਰਲੈਂਡ ‘ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ। 3 ਸਾਲ ਬਾਅਦ ਉਨ੍ਹਾਂ ਨੂੰ ਕੀਨੀਆ ‘ਚ ਦੇਸ਼ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ। 1978 ‘ਚ ਉਨ੍ਹਾਂ ਨੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਦੇ ਤੌਰ ‘ਤੇ ਆਪਣੀ ਸੇਵਾ ਦਿੱਤੀ। ਬਾਅਦ ‘ਚ ਉਹ ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ, ਨਵੀਂ ਦਿੱਲੀ ਦੇ ਚੇਅਰਮੈਨ ਬਣੇ ਅਤੇ 1983 ਤੱਕ ਅਹੁਦਾ ‘ਤੇ ਰਹੇ। 1989 ‘ਚ ਉਨ੍ਹਾਂ ਨੂੰ ਦਿੱਲੀ ਦਾ ਉਪ ਰਾਜਪਾਲ ਬਣਾਇਆ ਗਿਆ।

ਸਾਬਕਾ ਹਵਾਈ ਫੌਜੀਆਂ ਦੇ ਕਲਿਆਣ ਲਈ ਯਤਨ
ਭਾਰਤੀ ਹਵਾਈ ਫੌਜ ‘ਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹ ਸਾਬਕਾ ਹਵਾਈ ਫੌਜੀਆਂ ਦੇ ਕਲਿਆਣ ਲਈ ਸਮਰਪਿਤ ਰਹੇ। ਇਸ ਦੇ ਲਈ 2004 ‘ਚ ਉਨ੍ਹਾਂ ਨੇ ਇਕ ਟਰੱਸਟ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਟਰੱਸਟ ਕੀਤੀ ਸਥਾਪਨਾ ਲਈ ਆਪਣੇ ਕੋਲੋਂ 2 ਕਰੋੜ ਰੁਪਏ ਖਰਚ ਕੀਤੇ।