ਬਿਨਾਂ ਸਲਾਮੀ ਦਿੱਤੇ ਲਹਿਰਾਇਆ ਤਿਰੰਗਾ ਨੂਰਮਹਿਲ ‘ਚ !

Uncategorized

ਸਥਾਨਕ ਦੋਆਬਾ ਸੀਨੀਅਰ ਸੈਕੰਡਰੀ ਸਕੂਲ਼ ਦੇ ਵਿਹੜੇ ‘ਚ ਨਗਰ ਕੌਂਸਲ ਨੂਰਮਹਿਲ, ਆਰੀਆ ਵਿੱਦਿਅਕ ਸੰਸਥਾਵਾਂ ਅਤੇ ਲਾਇਨਜ਼ ਕਲੱਬ ਨੂਰਮਹਿਲ ‘ਸਿਟੀ’ ਵਲੋਂ ਸਾਂਝੇ ਤੌਰ ‘ਤੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਸਮਾਗਮ ‘ਚ ਤਿਰੰਗਾ ਲਹਿਰਾਉਣ ਲਈ ਨਕੋਦਰ ਦੇ ਵਿਧਾਇਕ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਪੁੱਜੇ । ਇਸ ਦੌਰਾਨ ਹੱਦ ਤਾਂ ਉਦੋਂ ਹੋ ਗਈ ਜਦੋਂ ਤਿਰੰਗਾ ਲਹਿਰਾਉਣ ਸਮੇਂ ਪੰਜਾਬ ਪੁਲਸ ਦੇ ਮੁਲਾਜਮਾਂ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਹੀ ਨਹੀਂ ਦਿੱਤੀ ਗਈ । ਲੋਕਾਂ ‘ਚ ਜਾਣੇ-ਅਣਜਾਣੇ ਜਾਂ ਅਣਗਹਿਲੀ ਕਾਰਨ ਵਾਪਰੀ ਇਸ ਮੰਦਭਾਗੀ ਘਟਨਾ ਦੀ ਚਰਚਾ ਜ਼ੋਰਾਂ ‘ਤੇ ਹੈ ।